Bhalla seller turns out to be a Pakistani agent! This is how the ISI orchestrated espionage in India
ਭੱਲੇ ਵੇਚਣ ਵਾਲਾ ਨਿਕਲਿਆ ਪਾਕਿਸਤਾਨੀ ਏਜੰਟ ! ISI ਨੇ ਇੰਝ ਕਰਵਾਈ ਭਾਰਤ ਦੀ ਜਾਸੂਸੀ
ਕਠੂਆ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਹਿਰਾਸਤ ਵਿਚ ਲਏ ਗਏ ਟਰੱਕ ਡਰਾਈਵਰ ਤੇ ਸਹਿ-ਡਰਾਈਵਰ ਤੋਂ ਬਾਅਦ ਹੁਣ ਉਨ੍ਹਾਂ ਦੇ ਇਕ ਹੋਰ ਸਾਥੀ ਨੂੰ ਵੀ ਦਬੋਚ ਲਿਆ ਗਿਆ ਹੈ। ਕਠੂਆ ਦਾ ਰਹਿਣ ਵਾਲਾ ਨੌਜਵਾਨ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇਅ ਦੇ ਲਖਨਪੁਰ ਵਿਚ ਯਾਤਰੀਆਂ ਨੂੰ ਭੱਲੇ ਵੇਚਣ ਦਾ ਕੰਮ ਕਰਦਾ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਪਹਿਲਾਂ ਤੋਂ ਹਿਰਾਸਤ ਵਿਚ ਲਏ ਗਏ ਕਠੂਆ ਦੇ ਬਰਨੋਟੀ ਦੇ ਰਹਿਣ ਵਾਲੇ 19 ਸਾਲਾ ਡਰਾਈਵਰ ਤੇ 25 ਸਾਲਾ ਸਹਿ-ਡਰਾਈਵਰ ਹਨੀਟ੍ਰੈਪ ਦੇ ਜ਼ਰੀਏ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਜਾਲ ਵਿਚ ਫਸ ਕੇ ਜਾਸੂਸੀ ਕਰ ਰਹੇ ਸਨ।

