Failed in Classes 10 and 12, yet became an IPS officer! Now, Ansari will be honored in the US
10ਵੀਂ-12ਵੀਂ ‘ਚ ਫੇਲ੍ਹ, ਫ਼ਿਰ ਵੀ ਬਣ ਗਏ IPS ! ਹੁਣ ਅੰਸਾਰੀ ਨੂੰ US ‘ਚ ਕੀਤਾ ਜਾਵੇਗਾ ਸਨਮਾਨਿਤ
New Delhi, (ਆਵਾਜ਼ਿ ਕੌਮ ਬਿਊਰੋ)-ਆਈਪੀਐੱਸ ਅਧਿਕਾਰੀ ਮੋਹਿਬੁੱਲਾ ਅੰਸਾਰੀ ਦਾ ਸਫ਼ਰ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ‘ਚ ਫੇਲ੍ਹ ਹੋਣ ਤੋਂ ਲੈ ਕੇ ਜੁਆਇੰਟ ਪ੍ਰਵੇਸ਼ ਪ੍ਰੀਖਿਆ (ਜੇਈਈ) ਪਾਸ ਕਰਨ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ‘ਚ ਦਾਖਲਾ ਪ੍ਰਾਪਤ ਕਰਨ ਅਤੇ ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਭਾਰਤੀ ਪੁਲਸ ਸੇਵਾ (ਆਈਪੀਐੱਸ) ਅਧਿਕਾਰੀ ਬਣਨ ਤੱਕ ਦ੍ਰਿੜਤਾ ਅਤੇ ਸਕੰਲਪ ਦੀ ਮਿਸਾਲ ਹੈ। ਉਨ੍ਹਾਂ ਦਾ ਸਫ਼ਰ ਦਰਸਾਉਂਦਾ ਹੈ ਕਿ ਕਿਵੇਂ ਸਪੱਸ਼ਟ ਟੀਚੇ, ਧਿਆਨ ਅਤੇ ਸਮਰਪਣ ਮੁਸ਼ਕਲਾਂ ਨੂੰ ਦੂਰ ਕਰਨ ‘ਚ ਮਦਦ ਕਰ ਸਕਦੇ ਹਨ। ਅੰਸਾਰੀ ਨੂੰ ਹੁਣ ਸੰਯੁਕਤ ਰਾਜ ਅਮਰੀਕਾ ‘ਚ ਏਸ਼ੀਅਨ ਹੀਰੋ ਐਵਾਰਡ 2026 ਨਾਲ ਸਨਮਾਨਿਤ ਕੀਤਾ ਜਾਵੇਗਾ। ਬਿਹਾਰ ਕੈਡਰ ਦੇ 2021 ਬੈਚ ਦੇ ਆਈਪੀਐੱਸ ਅਧਿਕਾਰੀ ਅੰਸਾਰੀ ਇਸ ਸਮੇਂ ਬਿਹਾਰ ਦੇ ਮੁਜ਼ੱਫਰਪੁਰ ‘ਚ ਸਿਟੀ ਸੁਪਰਡੈਂਟ ਆਫ਼ ਪੁਲਸ (ਐੱਸਪੀ) ਵਜੋਂ ਤਾਇਨਾਤ ਹਨ। ਉਨ੍ਹਾਂ ਨੂੰ 13 ਦਸੰਬਰ 2026 ਨੂੰ ਫਲੋਰੀਡਾ, ਅਮਰੀਕਾ ‘ਚ 7ਵੇਂ ‘ਵਰਲਡ ਫੇਅਰ ਐਂਡ ਫੈਸਟੀਵਲ’ ਦੌਰਾਨ ਏਸ਼ੀਅਨ ਹੀਰੋ ਐਵਾਰਡ 2026 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਐਸੋਸੀਏਸ਼ਨ ਆਫ਼ ਵਰਲਡ ਫੇਅਰਜ਼ ਐਂਡ ਫੈਸਟੀਵਲਜ਼, ਯੂਐੱਸਏ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਇਕ ਰਿਪੋਰਟ ਦੇ ਅਨੁਸਾਰ, ਅੰਸਾਰੀ ਨੂੰ ਉਨ੍ਹਾਂ ਦੇ ਪੁਲਸਿੰਗ, ਜਨਤਕ ਸੇਵਾ ਅਤੇ ਸਮਾਜ ਭਲਾਈ ਯੋਗਦਾਨ ਲਈ ਇਸ ਸਨਮਾਨ ਲਈ ਚੁਣਿਆ ਗਿਆ ਸੀ। ਰਿਪੋਰਟ ‘ਚ ਉਸ ਦੀ ਈਮਾਨਦਾਰ ਅਤੇ ਸਾਫ਼-ਸੁਥਰੀ ਅਕਸ ਨੂੰ ਉਸ ਦੀ ਚੋਣ ਦਾ ਕਾਰਨ ਵੀ ਦੱਸਿਆ ਗਿਆ ਹੈ।

