DSP’s gunman’s son came out into the street with a pistol over a minor dispute and threatened to shoot
ਮਾਮੂਲੀ ਵਿਵਾਦ ‘ਚ ਪਿਸਤੌਲ ਕੱਢ ਕੇ ਗਲੀ ‘ਚ ਆਇਆ DSP ਦੇ ਗੰਨਮੈਨ ਦਾ ਪੁੱਤ, ਗੋਲੀ ਮਾਰਨ ਦੀ ਦਿੱਤੀ ਧਮਕੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਅਮਨ ਨਗਰ ਵਿਚ ਇਕ ਨਾਬਾਲਗ ਨਾਲ ਹੋਏ ਵਿਵਾਦ ਵਿਚ ਏ. ਐੱਸ. ਆਈ. ਦਾ ਪੁੱਤ ਪਿਸਤੌਲ ਕੱਢ ਕੇ ਗਲੀ ਵਿਚ ਆ ਗਿਆ। ਉਸ ਨੇ ਸ਼ਰੇਆਮ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਦਕਿ ਘਰ ਦੀਆਂ ਔਰਤਾਂ ਨੇ ਵੀ ਉਸ ਤੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨਹੀਂ ਦਿੱਤੀ। ਇਸ ਸਬੰਧੀ ਥਾਣਾ ਨੰ. 1 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਨਾਲ ਗੰਨਮੈਨ ਏ. ਐੱਸ. ਆਈ. ਕੁਝ ਸਮਾਂ ਪਹਿਲਾਂ ਹੀ ਅਮਨ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਪਰਿਵਾਰ ਸਮੇਤ ਰਹਿਣ ਆਇਆ ਸੀ। ਦੋਸ਼ ਹੈ ਕਿ ਮੁਲਾਜ਼ਮ ਦੇ ਪੁੱਤ ਨੇ ਇਲਾਕੇ ਵਿਚ ਕਾਫ਼ੀ ਲੰਮੇ ਸਮੇਂ ਤੋਂ ਰਹਿ ਰਹੇ ਇਕ ਪਰਿਵਾਰ ਦੇ 15 ਸਾਲ ਦੇ ਪੁੱਤ ਸਤਿਅਮ ਨੂੰ ਧਮਕਾਇਆ ਸੀ। ਇਸ ਨੂੰ ਲੈ ਕੇ ਨਾਬਾਲਗ ਨੇ ਵੀ ਉਸੇ ਤਰੀਕੇ ਨਾਲ ਉਸ ਨੂੰ ਜਵਾਬ ਦਿੱਤਾ ਤਾਂ ਮੁਲਾਜ਼ਮ ਦਾ ਪੁੱਤ ਲੋਹਾ-ਲਾਖਾ ਹੋ ਗਿਆ। ਪਹਿਲਾਂ ਤਾਂ ਗਲੀ ਵਿਚ ਕਾਫੀ ਹੰਗਾਮਾ ਹੋਇਆ ਅਤੇ ਭੀੜ ਇਕੱਠੀ ਹੋ ਗਈ। ਇਸ ਸਬੰਧ ਵਿਚ ਪ੍ਰਦੀਪ ਅਵਸਥੀ ਨੇ ਦੱਸਿਆ ਕਿ ਏ. ਐੱਸ. ਆਈ. ਦਾ ਪੁੱਤ ਪਹਿਲਾਂ ਵੀ ਉਨ੍ਹਾਂ ਨਾਲ ਝਗੜਾ ਕਰ ਚੁੱਕਾ ਹੈ। ਇਸ ਸਬੰਧੀ ਮਕਾਨ ਮਾਲਕ ਨੂੰ ਕਿਹਾ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ। ਪੀੜਤ ਪ੍ਰਦੀਪ ਨੇ ਕਿਹਾ ਕਿ ਅੱਜ ਸਤਿਅਮ ਜਦੋਂ ਆਪਣੀ ਇਲੈਕਟ੍ਰਾਨਿਕ ਬਾਈਕ ਉਨ੍ਹਾਂ ਦੇ ਘਰ ਦੇ ਬਾਹਰੋਂ ਕੱਢਣ ਲੱਗਾ ਤਾਂ ਏ. ਐੱਸ. ਆਈ. ਦੇ ਪੁੱਤ ਨੇ ਉਸ ਨੂੰ ਰੋਕ ਲਿਆ ਅਤੇ ਵਾਪਸ ਜਾਣ ਲਈ ਕਿਹਾ। ਸਤਿਅਮ ਨੇ ਵੀ ਉਸ ਦਾ ਵਿਰੋਧ ਕੀਤਾ ਅਤੇ ਹੰਗਾਮਾ ਹੋ ਗਿਆ। ਹੰਗਾਮੇ ਦੀਆਂ ਆਵਾਜ਼ਾਂ ਸੁਣ ਕੇ ਸਥਾਨਕ ਲੋਕ ਇਕੱਠੇ ਹੋ ਗਏ। ਦੋਸ਼ ਹੈ ਕਿ ਪਹਿਲਾਂ ਏ. ਐੱਸ. ਆਈ. ਦੇ ਪੁੱਤ ਨੇ ਪਿਸਤੌਲ ਨਾਲ ਉਡਾ ਦੇਣ ਦੀ ਧਮਕੀ ਦਿੱਤੀ, ਪਰ ਜਦੋਂ ਸਤਯਮ ਨੇ ਵਿਰੋਧ ਕੀਤਾ ਤਾਂ ਮੁਲਾਜ਼ਮ ਦਾ ਪੁੱਤ ਘਰੋਂ ਪਿਸਤੌਲ ਕੱਢ ਕੇ ਲੈ ਆਇਆ। ਹਾਲਾਂਕਿ ਮੁਲਾਜ਼ਮ ਦੇ ਘਰ ਦੀਆਂ ਔਰਤਾਂ ਨੇ ਪਹਿਲਾਂ ਤਾਂ ਏ. ਐੱਸ. ਆਈ. ਦੇ ਪੁੱਤ ਨੂੰ ਬਾਹਰ ਆਉਣ ਤੋਂ ਰੋਕਿਆ ਪਰ ਉਹ ਗੇਟ ਨੂੰ ਧੱਕਾ ਦੇ ਕੇ ਬਾਹਰ ਨਿਕਲ ਗਿਆ ਅਤੇ ਸਤਯਮ ਵੱਲ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਕੁਝ ਔਰਤਾਂ ਅਤੇ ਘਰ ਦੀਆਂ ਔਰਤਾਂ ਨੇ ਪਿਸਤੌਲ ਫੜਨ ਦੀ ਕੋਸ਼ਿਸ਼ ਕੀਤੀ ਪਰ ਏ. ਐੱਸ. ਆਈ. ਦਾ ਪੁੱਤ ਗੋਲੀ ਮਾਰਨ ਦੀ ਧਮਕੀ ਦਿੰਦਾ ਰਿਹਾ। ਹਾਲਾਂਕਿ ਸਥਾਨਕ ਲੋਕਾਂ ਅਤੇ ਏ. ਐੱਸ. ਆਈ. ਦੇ ਘਰ ਦੀਆਂ ਔਰਤਾਂ ਕਰ ਕੇ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਪਰ ਪੀੜਤ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉੱਧਰ ਏ. ਐੱਸ. ਆਈ. ਦਾ ਕਹਿਣਾ ਹੈ ਕਿ ਇਸ ਵਿਚ ਕਿਤੇ ਸਤਯਮ ਦੀ ਗਲਤੀ ਤਾਂ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਏ. ਐੱਸ. ਆਈ. ਦਾ ਪੁੱਤ ਕਿਤੇ ਆਪਣੇ ਪਿਤਾ ਦੀ ਸਰਕਾਰੀ ਪਿਸਤੌਲ ਤਾਂ ਨਹੀਂ ਲੈ ਕੇ ਆਇਆ ਸੀ।

