Sher-e-Punjab Akali Dal Leaders Meet Jathedar Bhai Harpreet Singh, Urge Him to Withdraw Resignation

ਸ਼ੇਰੇ ਏ ਪੰਜਾਬ ਅਕਾਲੀ ਦਲ ਦੇ ਆਗੂਆਂ ਨੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ, ਅਸਤੀਫਾ ਵਾਪਸ ਲੈਣ ਦੀ ਕੀਤੀ ਅਪੀਲ

ਸ਼ੇਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਲਿਖਤੀ ਬਿਆਨ ਵਿੱਚ ਕਿਹਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਦਮਦਮਾ ਸਾਹਿਬ ਵੱਲੋਂ ਦਿੱਤੇ ਅਸਤੀਫੇ ਅਤੇ ਅਸਤੀਫਾ ਦੇਣ ਸਮੇਂ ਜਜ਼ਬਾਤੀ ਹੋ ਕੇ ਅਸਤੀਫੇ ਦੇ ਕਾਰਨਾਂ ਨਾਲ ਹਰ ਸਿੱਖ ਅਤੇ ਹਰ ਸੂਝਵਾਨ ਵਿਅਕਤੀ ਮਾਨਸਿਕ ਤੌਰ ਤੇ ਝੰਜੋੜਿਆ ਗਿਆ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਸਰਮਾਏਦਾਰਾਂ ਗਰੋਹ ਅਤੇ ਗੁੰਡਿਆਂ ਦਾ ਸਿੱਖਾਂ ਦੀ ਰਾਜਨੀਤੀ ਉੱਤੇ ਕਬਜ਼ਾ ਹੋ ਗਿਆ ਤਾਂ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੀ ਰਾਜਨੀਤੀ ਬਾਦਲ ਪਰਿਵਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ। ਵਿਰਸਾ ਸਿੰਘ ਵਲਟੋਹਾ ਵੱਲੋਂ ਨੀਵੇਂ ਪੱਧਰ ਤੇ ਜਾ ਕੇ ਜੋ ਇਲਜ਼ਾਮਬਾਜ਼ੀ ਸਿੰਘ ਸਾਹਿਬ ਉੱਪਰ ਕੀਤੀ ਗਈ ਹੈ, ਉਹ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਭਾਈਚਾਰਕ ਸਾਂਝ ਦੀ ਗਿਰਾਵਟ ਦਾ ਸਿਖਰ ਹੈ। ਇਸ ਤੋਂ ਪਹਿਲਾਂ ਭੀ ਜਦੋਂ ਬਲਾਤਕਾਰੀ ਸਾਧ ਦੇ ਵਿਰੁੱਧ ਜਾਰੀ ਹੁਕਮਨਾਮੇ ਨੂੰ ਰੱਦ ਕਰਾਉਣ ਅਤੇ ਬਲਾਤਕਾਰੀ ਵਿਰੁੱਧ ਅਦਾਲਤਾਂ ਵਿੱਚ ਚੱਲ ਰਹੇ ਅਪਰਾਧਿਕ ਮਾਮਲਿਆਂ ਨੂੰ ਵਾਪਸ ਲਿਆ ਗਿਆ ਤਾਂ ਅਕਾਲੀ ਲੀਡਰਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਿਮਾਇਤ ਵਿੱਚ ਖੁਸ਼ਾਮਦੀ ਸੋਹਲੇ ਗਾਉਣੇ ਰਾਜਨੀਤੀ ਅਤੇ ਸਵਾਰਥ ਦੇ ਨੀਵੇਂ ਪੱਧਰ ਦਾ ਸਿਰਾ ਸੀ। ਅੱਜ ਦੇ ਹਾਲਤ ਸਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪਾਪਾਂ ਦਾ ਘੜਾ ਭਰ ਚੁੱਕਿਆ ਹੈ ਤਾਂ ਉਹ ਡੁੱਲਣ ਲੱਗ ਗਿਆ ਹੈ। ਅਕਾਲੀ ਦਲ ਦੇ ਸੋਸ਼ਲ ਮੀਡੀਆ ਗਰੁੱਪ ਉਪਰ ਕੁਝ ਵਿਗੜੇ ਹੋਏ ਕਾਕਿਆਂ ਵੱਲੋਂ ਵਿਰਸਾ ਸਿੰਘ ਵਲਟੋਹਾ ਦੀ ਹਮਾਇਤ ਵਿੱਚ ਬੋਲਣ ਅਤੇ ਅਸਿੱਧੇ ਢੰਗ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਆਲੋਚਨਾ ਤੋਂ ਸਪਸ਼ਟ ਹੈ ਕਿ ਅਕਾਲੀ ਦਲ ਦੇ ਮੁੱਖ ਆਗੂ ਸੁਖਬੀਰ ਸਿੰਘ ਬਾਦਲ ਦੀ ਸਭ ਕੁਝ ਨੂੰ ਸਹਿਮਤੀ ਹੈ। ਅੱਜ ਚੋਰਾਂ ਦੇ ਨਾਲ ਚੋਰਾਂ ਦੀਆਂ ਮਾਵਾਂ ਨੂੰ ਭੀ ਮਾਰਨ ਦੀ ਜਰੂਰਤ ਹੈ। ਵਰਤਮਾਨ ਵਿਵਾਦ ਵਿੱਚ ਸ਼ੇਰੇ ਪੰਜਾਬ ਅਕਾਲੀ ਦਲ ਜਥੇਦਾਰ ਹਰਪ੍ਰੀਤ ਸਿੰਘ ਨਾਲ ਖੜਾ ਹੈ। ਚੋਰਾਂ ਅਤੇ ਚੋਰਾਂ ਦੀਆਂ ਮਾਵਾਂ ਨੂੰ ਸਖਤ ਸਜ਼ਾਵਾਂ ਦੇਣ ਉੱਪਰ ਜੋਰ ਦਿੰਦਾ ਹੈ। ਸਿੰਘ ਸਾਹਿਬ ਨੂੰ ਅਸਤੀਫਾ ਵਾਪਸ ਲੈਣ ਦੀ ਬੇਨਤੀ ਕਰਦਾ ਹੈ।

In a written statement, Bhai Gurdeep Singh Bathinda, President of Shere Punjab Akali Dal, expressed that every Sikh and thoughtful individual has been mentally shaken by the emotional resignation of Singh Sahib Giani Harpreet Singh Ji, Jathedar of Takht Damdama Sahib. He remarked that since the time when Parkash Singh Badal’s capitalist and thug groups took over Sikh politics, institutions like Sri Akal Takht Sahib, SGPC, and the Shiromani Akali Dal (Badal) have become mere puppets in the hands of the Badal family.

Bhai Gurdeep Singh condemned the baseless accusations made by Virsa Singh Valtoha against Singh Sahib, describing them as the peak of political, social, religious, and communal degradation. He also pointed out that Akali leaders had previously supported Parkash Singh Badal in retracting the hukamnama against the rapist Dera Sacha Sauda leader and even facilitated the withdrawal of criminal cases against him, which showcased the low level of politics and self-interest.

Gurdeep Singh further criticized Akali Dal’s social media team for indirectly supporting Valtoha and targeting Singh Sahib Giani Harpreet Singh, stating it was clear that Sukhbir Singh Badal approved of everything happening. He emphasized that now is the time to hold not just the thieves but also their supporters accountable, calling for strict punishment for both.

Shere Punjab Akali Dal stands firmly with Jathedar Harpreet Singh in this dispute and urges him to withdraw his resignation.