Gold worth ₹37 lakh found in shoes at Mumbai Airport; passenger had arrived from Sharjah
ਮੁੰਬਈ ਏਅਰਪੋਰਟ ’ਤੇ ਜੁੱਤੀਆਂ ’ਚੋਂ ਮਿਲਿਆ 37 ਲੱਖ ਦਾ ਸੋਨਾ, ਸ਼ਾਰਜਾਹ ਤੋਂ ਆਇਆ ਸੀ ਯਾਤਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਦੇ ਜਵਾਨਾਂ ਨੇ ਸ਼ਾਰਜਾਹ ਤੋਂ ਆਏ ਇਕ ਯਾਤਰੀ ਦੀਆਂ ਜੁੱਤੀਆਂ ਤੋਂ ਕਥਿਤ ਤੌਰ ’ਤੇ 300 ਗ੍ਰਾਮ ਤੋਂ ਵੱਧ ਸੋਨੇ ਦੀ ਪੇਸਟ ਬਰਾਮਦ ਕੀਤੀ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਲੱਗਭਗ 37 ਲੱਖ ਰੁਪਏ ਦੱਸੀ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਸ਼ਾਰਜਾਹ ਤੋਂ ਆਇਆ ਸੀ ਅਤੇ ਜੈਪੁਰ ਜਾਣ ਵਾਲੀ ਘਰੇਲੂ ਉਡਾਣ ਲਈ ਸੁਰੱਖਿਆ ਜਾਂਚ ਕਰਵਾ ਰਿਹਾ ਸੀ।

