Doors of Sri Hemkunt Sahib closed; Sikh pilgrims from Pakistan also arrived on the final day
ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਅੰਤਿਮ ਦਿਨ ਪਾਕਿਸਤਾਨ ਤੋਂ ਵੀ ਪੁੱਜੇ ਸਿੱਖ ਸ਼ਰਧਾਲੂ
ਉੱਤਰਾਖੰਡ (ਆਵਾਜ਼ਿ ਕੌਮ ਬਿਊਰੋ)- ਵਿਸ਼ਵ ਪ੍ਰਸਿੱਧ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋ ਗਏ ਹਨ। ਕਿਵਾੜ ਠੀਕ ਦੁਪਹਿਰ 2 ਵਜੇ ਬੰਦ ਕੀਤੇ ਗਏ। ਇਸ ਦੌਰਾਨ 4400 ਤੋਂ ਵੱਧ ਤੀਰਥ ਯਾਤਰੀ ਮੌਜੂਦ ਰਹੇ। ਕਿਵਾੜ ਬੰਦ ਕਰਨ ਸਮੇਂ ਫ਼ੌਜ ਦੇ ਬੈਂਡ ਦੀ ਮਧੁਰ ਧੁੰਨ ਵਜਾਈ ਗਈ। ਅੰਤਿਮ ਦਿਨ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਨੇ ਵੀ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ। ਇਸ ਸਾਲ 23 ਮਈ ਤੋਂ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਚ ਕੁੱਲ 3,84,573 ਸ਼ਰਧਾਲੂਆਂ ਨੇ ਮੱਥਾ ਟੇਕਿਆ। ਕਿਵਾੜ ਬੰਦ ਹੋਣ ਮੌਕੇ ਗੋਵਿੰਦ ਧਾਮ ਤੋਂ ਰਾਗੀ ਜੱਥੇ ਨਾਲ ਹਜ਼ਾਰਾਂ ਸ਼ਰਧਾਲੂ ਪਵਿੱਤਰ ਧਾਮ ਪਹੁੰਚੇ। ਇਨ੍ਹਾਂ ‘ਚ ਪਾਕਿਸਤਾਨ ਤੋਂ ਆਇਆ 40 ਸਿੱਖ ਸ਼ਰਧਾਲੂਆਂ ਦਾ ਜੱਥਾ ਵੀ ਸ਼ਾਮਲ ਸੀ।

