Major decision by Air India amidst tension in Saudi Arabia: Extension of Riyadh flight cancellations
ਸਾਊਦੀ ‘ਚ ਤਣਾਅ ਦਰਮਿਆਨ Air India ਦਾ ਵੱਡਾ ਫ਼ੈਸਲਾ: ਰਿਆਦ ਦੀਆਂ ਉਡਾਣਾਂ ਰੱਦ ਕਰਨ ਦੀ ਮਿਆਦ ਵਧਾਈ
Riadh, (ਆਵਾਜ਼ਿ ਕੌਮ ਬਿਊਰੋ)-ਸਾਊਦੀ ਅਰਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਨੇ ਰਿਆਦ ਨੂੰ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਰੱਦ ਰੱਖਣ ਦੀ ਮਿਆਦ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਨੇ ਰਿਆਦ ਲਈ ਆਪਣੀਆਂ ਸੇਵਾਵਾਂ 14 ਅਕਤੂਬਰ ਤੱਕ ਰੱਦ ਕੀਤੀਆਂ ਹਨ, ਜਦੋਂਕਿ ਏਅਰ ਇੰਡੀਆ ਨੇ 15 ਅਕਤੂਬਰ ਤੱਕ ਉਡਾਣਾਂ ਰੱਦ ਰੱਖਣ ਦਾ ਫੈਸਲਾ ਕੀਤਾ ਹੈ। ਦੋਹਾਂ ਏਅਰਲਾਈਨਜ਼ ਨੇ ਇਸ ਤੋਂ ਪਹਿਲਾਂ 10 ਅਕਤੂਬਰ ਤੱਕ ਰਿਆਦ ਦੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਏਅਰਲਾਈਨ ਕੰਪਨੀਆਂ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀਆਂ ਹਨ ਅਤੇ ਖੇਤਰ ’ਚ ਹੋ ਰਹੇ ਘਟਨਾਚੱਕਰਾਂ ਦਾ ਲਗਾਤਾਰ ਮੁੱਲਾਂਕਣ ਕਰ ਰਹੀਆਂ ਹਨ। ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਪ੍ਰਭਾਵਿਤ ਯਾਤਰੀਆਂ ਨੂੰ ਉਡਾਣਾਂ ਰੱਦ ਹੋਣ ’ਤੇ ਪੂਰੀ ਰਾਸ਼ੀ ਵਾਪਸ ਕਰਨ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਚਾਰਜ ਦੇ ਯਾਤਰਾ ਦੀ ਤਰੀਕ ਬਦਲਣ ਦੀ ਸਹੂਲਤ ਵੀ ਦੇ ਰਹੀ ਹੈ। ਏਅਰ ਇੰਡੀਆ ਐਕਸਪ੍ਰੈੱਸ ਭਾਰਤ ਦੇ 4 ਸ਼ਹਿਰਾਂ- ਬੈਂਗਲੁਰੂ, ਕੋਚੀ, ਕੰਨੂਰ ਅਤੇ ਕੋਝੀਕੋਡ ਤੋਂ ਰਿਆਦ ਲਈ ਹਫ਼ਤਾਵਾਰੀ ਆਧਾਰ ’ਤੇ 16 ਉਡਾਣਾਂ ਦਾ ਸੰਚਾਲਨ ਕਰਦੀ ਹੈ। ਏਅਰ ਇੰਡੀਆ ਦਿੱਲੀ ਅਤੇ ਮੁੰਬਈ ਤੋਂ ਰਿਆਦ ਲਈ ਹਫ਼ਤੇ ’ਚ 7 ਉਡਾਣਾਂ ਦਾ ਸੰਚਾਲਨ ਕਰਦੀ ਹੈ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ’ਚ ਸਾਊਦੀ ਅਰਬ ਦੇ 2 ਹਵਾਈ ਅੱਡਿਆਂ- ਰਿਆਦ ਅਤੇ ਆਭਾ ’ਚ ਕਥਿਤ ਤੌਰ ’ਤੇ ਹੂਤੀ ਬਾਗੀਆਂ ਨੇ ਹਮਲਾ ਕੀਤਾ ਸੀ।

