Girl falls into 20-foot-deep drain; panic ensues; rescue operation underway in Ahmedabad
20 ਫੁੱਟ ਡੂੰਘੇ ਡਰੇਨ ‘ਚ ਡਿੱਗੀ ਕੁੜੀ, ਪਈਆਂ ਭਾਜੜਾਂ, ਅਹਿਮਦਾਬਾਦ ‘ਚ ਬਚਾਅ ਕਾਰਜ ਜਾਰੀ
ਅਹਿਮਦਾਬਾਦ (ਗੁਜਰਾਤ) (ਆਵਾਜ਼ਿ ਕੌਮ ਬਿਊਰੋ)- ਗੁਜਰਾਤ ਦੇ ਅਹਿਮਦਾਬਾਦ ਵਿੱਚ ਨਾਰੋਲ-ਪਿਰਾਨਾ ਰੋਡ ‘ਤੇ ਇੱਕ 9 ਸਾਲਾ ਕੁੜੀ ਦੇ 20 ਫੁੱਟ ਡੂੰਘੇ ਖੁੱਲ੍ਹੇ ਨਾਲੇ ਵਿੱਚ ਡਿੱਗ ਜਾਣ ਦੀ ਸੂਚਨਾ ਮਿਲੀ। ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਹਫ਼ੜਾ-ਦਫ਼ੜੀ ਮਚ ਗਈ। ਇਹ ਘਟਨਾ ਸ਼ਨੀਵਾਰ ਨੂੰ ਵਾਪਰੀ, ਲਗਭਗ ਸੱਤ ਘੰਟਿਆਂ ਤੋਂ ਬਚਾਅ ਕਾਰਜ ਚੱਲ ਰਿਹਾ ਹੈ ਪਰ ਟੀਮਾਂ ਅਜੇ ਤੱਕ ਉਸਨੂੰ ਲੱਭ ਨਹੀਂ ਸਕੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਕੁੜੀ ਦੀ ਮਾਂ ਰਿਕਸ਼ਾ ਤੋਂ ਉਤਰ ਕੇ ਕਿਰਾਇਆ ਦੇ ਰਹੀ ਸੀ। ਇਸ ਦੌਰਾਨ ਆਪਣੀ ਮਾਂ ਤੋਂ ਥੋੜ੍ਹੀ ਦੂਰੀ ‘ਤੇ ਤੁਰ ਰਹੀ ਬੱਚੀ ਅਚਾਨਕ ਇੱਕ ਖੁੱਲ੍ਹੇ ਨਾਲੇ ਵਿੱਚ ਡਿੱਗ ਗਈ, ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਕਿਹਾ ਕਿ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਲੜਕੀ ਅਜੇ ਤੱਕ ਨਹੀਂ ਮਿਲੀ ਹੈ। ਮਨੀਨਗਰ ਫਾਇਰ ਸਟੇਸ਼ਨ ਅਧਿਕਾਰੀ ਪ੍ਰਵੀਨ ਸਿੰਘ ਸੋਲੰਕੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਸ਼ਾਮ 4 ਵਜੇ ਦੇ ਕਰੀਬ ਇੱਕ ਫੋਨ ਆਇਆ, ਜਿਸ ਤੋਂ ਬਾਅਦ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਖੋਜ ਕਾਰਜ ਸ਼ੁਰੂ ਕੀਤਾ। ਸੋਲੰਕੀ ਨੇ ਕਿਹਾ, “ਸਾਨੂੰ ਸ਼ਾਮ 4 ਵਜੇ ਕਾਲ ਆਈ ਅਤੇ ਸਾਡੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ… ਤਲਾਸ਼ੀ ਮੁਹਿੰਮ ਜਾਰੀ ਹੈ… ਟੀਮਾਂ ਨੇ ਇਲਾਕੇ ਦੀ ਤਲਾਸ਼ੀ ਲਈ ਹੈ ਅਤੇ ਪੰਪਿੰਗ ਸਟੇਸ਼ਨ ਦੀ ਵੀ ਜਾਂਚ ਕੀਤੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।” ਉਨ੍ਹਾਂ ਕਿਹਾ ਕਿ ਤਲਾਸ਼ੀ ਸ਼ੁਰੂ ਕਰਨ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੂੰ ਪਾਣੀ ਦੀ ਡੂੰਘਾਈ ਅਤੇ ਹਾਲਾਤਾਂ ਦਾ ਮੁਲਾਂਕਣ ਕਰਨ ਲਈ ਨਾਲੇ ‘ਤੇ ਭੇਜਿਆ ਜਾਵੇਗਾ। ਸੋਲੰਕੀ ਨੇ ਅੱਗੇ ਕਿਹਾ, “ਅਸੀਂ ਪਾਣੀ ਦੀ ਡੂੰਘਾਈ ਅਤੇ ਸਥਿਤੀ ਦਾ ਮੁਲਾਂਕਣ ਕਰਨ ਲਈ ਬੀਐਸਐਫ ਦੇ ਜਵਾਨਾਂ ਨੂੰ ਅੰਦਰ ਭੇਜਾਂਗੇ। ਜੇਕਰ ਵਹਾਅ ਆਮ ਰਿਹਾ, ਤਾਂ ਅਸੀਂ ਅੱਗੇ ਵਧਾਂਗੇ, ਸੀਵਰ ਮੈਨਹੋਲ ਦੇ ਢੱਕਣ ਖੋਲ੍ਹਾਂਗੇ ਅਤੇ ਪੰਪਿੰਗ ਸਟੇਸ਼ਨ ਦੇ ਰਸਤੇ ਦੀ ਜਾਂਚ ਕਰਾਂਗੇ… ਅਸੀਂ ਉਸ ਦੀ ਭਾਲ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਉਹ ਨਹੀਂ ਮਿਲ ਜਾਂਦੀ।” ਬਚਾਅ ਕਾਰਜ ਜਾਰੀ ਹਨ, ਟੀਮਾਂ ਬੱਚੀ ਨੂੰ ਲੱਭਣ ਲਈ ਨਾਲੇ ਦੀ ਭਾਲ ਕਰ ਰਹੀਆਂ ਹਨ ਅਤੇ ਪੰਪਿੰਗ ਸਟੇਸ਼ਨ ਵੱਲ ਜਾਣ ਵਾਲੇ ਰਸਤੇ ਦੀ ਜਾਂਚ ਕਰ ਰਹੀਆਂ ਹਨ।

