
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹੋਏ ਹਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਖ਼ਤਮ ਕਰਨਾ ਚਾਹੁੰਦੀ ਹੈ। ਉਹਨਾਂ ਉੱਤੇ ਲਗਾਤਾਰ ਹਮਲੇ ਕਰਵਾਏ ਜਾ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਪਹਿਲਾਂ ਬਿੰਨਾ ਵਜ੍ਹਾ ਉਹਨਾਂ ਨੂੰ ਜੇਲ੍ਹ ‘ਚ ਰੱਖਿਆ। ਫਿਰ ਇਸ ਤੋਂ ਬਾਅਦ ਉਹਨਾਂ ਦਾ ਡਾਕਟਰੀ ਇਲਾਜ ਵੀ ਬੰਦ ਕੀਤਾ ਗਿਆ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਇੱਕ ਇਮਾਨਦਾਰ ਇਨਸਾਨ ਨੂੰ ਖਤਮ ਕਰਨ ਉੱਤੇ ਤੁਲੀ ਹੈ ਪਰ ਅਜਿਹਾ ਹੋਵੇਗਾ ਨਹੀਂ। ਕੇਜਰੀਵਾਲ ਨੂੰ ਰੋਕਿਆ ਨਹੀਂ ਜਾ ਸਕਦਾ, ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਵੀ ਫਤਵਾ ਦਿੱਤਾ ਸੀ ਅਤੇ ਹੁਣ ਵੀ ਦੇਣਗੇ।
‘ਆਪ’ ਦੇ ਭਾਜਪਾ ‘ਤੇ ਇਲਜ਼ਾਮ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਡਾ. ਸੰਦੀਪ ਪਾਠਕ ਨੇ ਵੀ ਕੇਜਰੀਵਾਲ ’ਤੇ ਹਮਲੇ ਦੀ ਨਿਖੇਧੀ ਕੀਤੀ। ਪਾਠਕ ਨੇ ਇਲਜ਼ਾਮ ਲਗਾਇਆ ਹੈ ਕਿ ਵਿਕਾਸਪੁਰੀ ’ਚ ਪੈਦਲ ਯਾਤਰਾ ਦੌਰਾਨ ਭਾਜਪਾ ਦੇ ਲੋਕਾਂ ਨੇ ਕੇਜਰੀਵਾਲ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਆਪ’ ਨੇ ਕਿਹਾ ਕਿ ਹਮਲਾ ਕਰਨ ਲਈ ਭਾਜਪਾ ਦੇ ਲੋਕ ਕੇਜਰੀਵਾਲ ਦੇ ਨਜ਼ਦੀਕ ਤੱਕ ਕਿਵੇਂ ਪਹੁੰਚੇ, ਪੁਲਿਸ ਨੇ ਉਨ੍ਹਾਂ ਨੂੰ ਕਿਉਂ ਨਹੀਂ ਰੋਕਿਆ?
ਭਾਜਪਾ ਨੇ ਦਿੱਤਾ ਜਵਾਬ
ਉੱਧਰ ਕੇਜਰੀਵਾਲ ‘ਤੇ ਹੋਏ ਹਮਲੇ ਦੇ ਲੱਗ ਰਹੇ ਇਲਜ਼ਾਮਾਂ ਤੋਂ ਬਾਅਦ ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਜਿਸ ਨੂੰ ‘ਆਪ’ ਭਾਜਪਾ ਨੂੰ ਹਮਲਾਵਰ ਦਸ ਕੇ ਬਦਨਾਮ ਕਰ ਰਹੀ ਹੈ ਉਹ ਹਮਲਾ ਨਹੀਂ ਹੈ ਬਲਕਿ ਲੋਕਾਂ ਦਾ ਕੇਜਰੀਵਾਲ ਪ੍ਰਤੀ ਰੋਸ ਹੈ। ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ,ਉੱਥੇ ਹੀ ਪੱਛਮੀ ਦਿੱਲੀ ਦੇ ਡੀਸੀਪੀ ਨੇ ਵਿਕਾਸਪੁਰੀ ’ਚ ਕੇਜਰੀਵਾਲ ਨਾਲ ਅਜਿਹੀ ਕੋਈ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ।
Delhi Cabinet Minister Kuldeep Dhaliwal condemned the recent attack on former Chief Minister Arvind Kejriwal, claiming that the BJP intends to eliminate him. Dhaliwal stated that Kejriwal has been repeatedly targeted, first being jailed without reason, then denied medical treatment, which, according to Dhaliwal, shows the BJP’s intent to silence an honest leader. However, he affirmed that such attempts would fail, as Kejriwal’s support among the people remains steadfast.
AAP Accuses BJP
Earlier, AAP spokesperson and National General Secretary (Organization) Dr. Sandeep Pathak condemned the attack, alleging BJP supporters attempted to assault Kejriwal during a padyatra in Vikaspuri. AAP questioned how BJP members got close enough to approach Kejriwal, accusing the police of failing to prevent such incidents.
BJP Responds
In response, BJP dismissed AAP’s accusations, stating that AAP was misleading the public. BJP explained that the incident was not an attack but rather a manifestation of public frustration against Kejriwal. Additionally, the DCP of West Delhi denied that any such incident took place during Kejriwal’s visit to Vikaspuri, rejecting the claims of an assault.