Body of farmer swept away in river recovered from Pakistan after 18 days; BSF hands it over to family
ਦਰਿਆ ‘ਚ ਰੁੜ੍ਹ ਗਏ ਕਿਸਾਨ ਦੀ 18 ਦਿਨ ਬਾਅਦ ਪਾਕਿਸਤਾਨ ਤੋਂ ਮਿਲੀ ਲਾਸ਼, BSF ਨੇ ਪਰਿਵਾਰ ਨੂੰ ਸੌਂਪੀ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਭਾਰਤ-ਪਾਕਿ ਸਰਹੱਦੀ ਕਸਬਾ ਦੌਰਾਂਗਲਾ ਅਧੀਨ ਪੈਂਦੇ ਆਖਰੀ ਪਿੰਡ ਸਲਾਚ ਦੇ ਕਿਸਾਨ ਸੁਖਵਿੰਦਰ ਸਿੰਘ (53) ਦੀ ਲਾਸ਼ 18 ਦਿਨਾਂ ਬਾਅਦ ਪਾਕਿਸਤਾਨ ਤੋਂ ਆਈ ਹੈ। ਬੀਐਸਐਫ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਲਾਸ਼ ਪਰਿਵਾਰ ਨੂੰ ਸੌਂਪੀ ਗਈ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ 18 ਦਿਨ ਪਹਿਲਾਂ ਦਰਿਆ ਪਾਰ ਆਪਣੀ ਜ਼ਮੀਨ ‘ਤੇ ਖੇਤੀ ਕਰਨ ਗਿਆ ਸੀ। ਵਾਪਸ ਪਰਤਦਿਆਂ ਪੈਰ ਤਿਲਕਣ ਕਾਰਨ ਉਹ ਦਰਿਆ ‘ਚ ਵਹਿ ਗਿਆ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਪਾਕਿ ਵੱਲ ਚਲੀ ਗਈ। ਕਰੀਬ ਹਫਤਾ ਭਾਲ ਕਰਨ ਦੇ ਬਾਵਜੂਦ ਲਾਸ਼ ਨਾ ਮਿਲਣ ‘ਤੇ ਪਰਿਵਾਰ ਨੇ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਅੰਤਿਮ ਰਸਮਾਂ ਵੀ ਕਰ ਦਿੱਤੀਆਂ ਸਨ ਪਰ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਦੀ ਲਾਸ਼, ਜੋ ਪਾਕਿਸਤਾਨ ‘ਚ ਵਹਿ ਕੇ ਚਲੀ ਗਈ ਸੀ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਲਾਸ਼ ਬਰਾਮਦ ਕਰਕੇ ਪਰਿਵਾਰ ਨੂੰ ਸੌਂਪੀ । ਮ੍ਰਿਤਕ ਦੇ ਪੁੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਲਾਸ਼ ਮਿਲਣ ਤੋਂ ਬਾਅਦ ਕੱਲ੍ਹ ਪੋਸਟਮਾਰਟਮ ਤੋਂ ਬਾਅਦ ਪਿੰਡ ਸਲਾਚ ‘ਚ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।

