SFJ announces a campaign to register 2 million voters for the Khalistan Referendum in Punjab, starting November 1st, in the wake of the martyrdom of Shaheed Jhota
ਸ਼ਹੀਦ ਝੋਟਾ ਦੀ ਸ਼ਹਾਦਤ ’ਤੇ ਐਸਐਫਜੇ ਦਾ ਐਲਾਨ ਪੰਜਾਬ ਅੰਦਰ 1 ਨਵੰਬਰ ਤੋਂ ਖਾਲਿਸਤਾਨ ਰੈਫਰੈਂਡਮ ਲਈ 20 ਲੱਖ ਵੋਟਰਾਂ ਦੀ ਰਜਿਸਟ੍ਰੇਸ਼ਨ ਮੁਹਿੰਮ ਦਾ ਐਲਾਨ
ਨਵੀਂ ਦਿੱਲੀ 17 ਅਕਤੂਬਰ (ਆਵਾਜ਼ਿ ਕੌਮ ਬਿਊਰੋ)- ਭਾਰਤੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਅਤੇ ਸੂਬੇ ਵਿੱਚ ਸਿਆਸੀ ਭੂਚਾਲ ਲਿਆਉਣ ਲਈ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਵੱਡਾ ਐਲਾਨ ਕਰਦਿਆਂ 1 ਨਵੰਬਰ ਤੋਂ ਪੰਜਾਬ ਅਸੈਂਬਲੀ ਚੋਣਾਂ ਦੇ ਸਮਾਨਾਂਤਰ 20 ਲੱਖ ਖਾਲਿਸਤਾਨ ਰੈਫਰੈਂਡਮ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਗਰਮਾ-ਗਰਮ ਮਿਸ਼ਨ ਛੇੜ ਦਿੱਤਾ ਹੈ। ਐੱਸ.ਐੱਫ.ਜੇ. ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਨਸ਼ਾ ਮਾਫੀਆ ਵਿਰੁੱਧ ਲੋਹਾ ਲੈਂਦਿਆਂ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਖੂਨ ਦੇ ਇੱਕ-ਇੱਕ ਕਤਰੇ ਨੂੰ ਪੰਜਾਬ ਦੇ ਪਿੰਡ-ਪਿੰਡ ਤੱਕ ਆਜ਼ਾਦੀ ਦੀ ਅੱਗ ਵਜੋਂ ਪਹੁੰਚਾਉਣ ਦਾ ਐਲਾਨ ਕੀਤਾ ਹੈ। ਪੰਨੂ ਨੇ ਸਪੱਸ਼ਟ ਸ਼ਬਦਾਂ ਵਿੱਚ ਲਲਕਾਰਦਿਆਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਦਿੱਲੀ ਦੇ ਸੰਵਿਧਾਨ ਹੇਠ ਬਣੀਆਂ ਵੱਖ-ਵੱਖ ਸਰਕਾਰਾਂ ਅਤੇ ਮੁੱਖ ਮੰਤਰੀਆਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਟੀਕਿਆਂ ਨਾਲ ਜਾਣਬੁੱਝ ਕੇ ਮਾਰਿਆ ਹੈ। ਉਨ੍ਹਾਂ ਤਿੱਖਾ ਤੰਜ਼ ਕੱਸਦਿਆਂ ਕਿਹਾ ਕਿ ਜੋ ਕੰਮ ਸੂਬੇ ਦੇ ਰੱਖਿਅਕ ਕਹਾਉਣ ਵਾਲੇ ਨਹੀਂ ਕਰ ਸਕੇ, ਉਹ ਸ਼ਹੀਦ ਝੋਟਾ ਦੀ ਸ਼ਹਾਦਤ ਨੇ ਕਰ ਦਿਖਾਇਆ ਹੈ, ਅਤੇ ਹੁਣ ਉਹੀ ਸ਼ਹਾਦਤ ਪੰਜਾਬੀਆਂ ਦੀਆਂ ਅੱਖਾਂ ਖੋਲ੍ਹਣ ਦਾ ਕੰਮ ਕਰ ਰਹੀ ਹੈ। ਅੰਤ ਵਿੱਚ ਸਖ਼ਤ ਚਿਤਾਵਨੀ ਦਿੰਦਿਆਂ ਪੰਨੂ ਨੇ ਐਲਾਨ ਕੀਤਾ ਕਿ ਭਾਰਤੀ ਸੰਵਿਧਾਨਕ ਢਾਂਚੇ ਅਧੀਨ ਹੋਣ ਵਾਲੀਆਂ ਚੋਣਾਂ ਪੰਜਾਬ ਦੇ ਕਿਸੇ ਵੀ ਦੁੱਖ ਦਾ ਇਲਾਜ ਨਹੀਂ ਹਨ। ਨਸ਼ਿਆਂ ਦੇ ਇਸ ਮਹਾਂ-ਵਿਨਾਸ਼ ਅਤੇ ਕੌਮੀ ਤਬਾਹੀ ਨੂੰ ਠੱਲ੍ਹ ਪਾਉਣ ਦਾ ਹੁਣ ਸਿਰਫ਼ ਅਤੇ ਸਿਰਫ਼ ਇੱਕੋ-ਇੱਕੋ ਰਸਤਾ ਭਾਰਤੀ ਕਬਜ਼ੇ ਤੋਂ ਮੁਕੰਮਲ ਆਜ਼ਾਦੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਹੈ।

