After a refusal from the US, Britain will now assist Saudi Arabia; announces the deployment of Typhoon aircraft
ਅਮਰੀਕਾ ਦੇ ਇਨਕਾਰ ਤੋਂ ਬਾਅਦ ਹੁਣ ਬ੍ਰਿਟੇਨ ਕਰੇਗਾ ਸਾਊਦੀ ਅਰਬ ਦੀ ਮਦਦ, ਟਾਈਫੂਨ ਜਹਾਜ਼ ਭੇਜਣ ਦਾ ਐਲਾਨ
ਲੰਡਨ/ਰਿਆਦ (ਆਵਾਜ਼ਿ ਕੌਮ ਬਿਊਰੋ)-ਬ੍ਰਿਟੇਨ ਨੇ ਹੂਤੀ ਬਾਗੀਆਂ ਦੇ ਡ੍ਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਸਾਊਦੀ ਸ਼ਹਿਰਾਂ ਤੇ ਤੇਲ ਟਿਕਾਣਿਆਂ ਦੀ ਸੁਰੱਖਿਆ ਲਈ ਆਪਣੇ ਟਾਈਫੂਨ ਲੜਾਕੂ ਜਹਾਜ਼ ਸਾਊਦੀ ਅਰਬ ਭੇਜਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਰੱਖਿਆ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਉਹ ਯਮਨ ਵਿਚ ਹੂਤੀਆਂ ’ਤੇ ਹਮਲਾ ਨਹੀਂ ਕਰਨਗੇ। ਰਿਪੋਰਟਾਂ ਅਨੁਸਾਰ, ਸਾਊਦੀ ਅਰਬ ਨੇ ਹੂਤੀਆਂ ਵਿਰੁੱਧ ਸਿੱਧੀ ਅਮਰੀਕੀ ਫੌਜੀ ਕਾਰਵਾਈ ਦੀ ਮੰਗ ਕੀਤੀ ਸੀ ਪਰ ਟਰੰਪ ਦੇ ਇਨਕਾਰ ਤੋਂ ਬਾਅਦ ਬ੍ਰਿਟੇਨ ਮਦਦ ਲਈ ਅੱਗੇ ਆਇਆ ਹੈ। ਟਾਈਫੂਨ ਇਕ ਬਹੁ-ਮੰਤਵੀ ਲੜਾਕੂ ਜਹਾਜ਼ ਹੈ, ਜੋ ਦੁਸ਼ਮਣ ਦੇ ਹਮਲਿਆਂ ਨੂੰ ਰੋਕਣ, ਹਵਾਈ ਖੇਤਰ ਦੀ ਰਾਖੀ ਕਰਨ ਅਤੇ ਹਵਾ ਵਿਚ ਹੀ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹੈ। ਇਸ ਨੂੰ ਬ੍ਰਿਟੇਨ, ਜਰਮਨੀ, ਇਟਲੀ ਅਤੇ ਸਪੇਨ ਨੇ ਮਿਲ ਕੇ ਤਿਆਰ ਕੀਤਾ ਹੈ।

