The Punjab Government has withdrawn the additional charge of GMADA from Rakesh Popli
ਪੰਜਾਬ ਸਰਕਾਰ ਨੇ ਰਾਕੇਸ਼ ਪੋਪਲੀ ਤੋਂ ਗਮਾਡਾ ਦਾ ਵਾਧੂ ਚਾਰਜ ਲਿਆ ਵਾਪਸ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਸਰਕਾਰ ਨੇ ਪੀ. ਸੀ. ਐੱਸ. ਰਾਕੇਸ਼ ਕੁਮਾਰ ਪੋਪਲੀ ਤੋਂ ਗਮਾਡਾ ਦੇ ਸਾਰੇ ਵਾਧੂ ਚਾਰਜ ਵਾਪਸ ਲੈ ਲਏ ਹਨ। ਗਮਾਡਾ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ, ਪੀ. ਸੀ. ਐੱਸ. ਅਮਰਿੰਦਰ ਸਿੰਘ ਮੱਲ੍ਹੀ ਨੂੰ ਸਾਰੀਆਂ ਮੁੱਖ ਗਮਾਡਾ ਸ਼ਾਖਾਵਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਕਾਰੀ ਜਾਣਕਾਰੀ ਅਨੁਸਾਰ ਪੀ. ਸੀ. ਐੱਸ. ਰਾਕੇਸ਼ ਕੁਮਾਰ ਪੋਪਲੀ ਕੋਲ ਗਮਾਡਾ ਦੀ ਨੀਤੀ ਸ਼ਾਖਾ, ਆਈ. ਟੀ. ਸ਼ਾਖਾ, ਤਾਲਮੇਲ ਸ਼ਾਖਾ ਤੇ ਲੋਕ ਸੰਪਰਕ ਸ਼ਾਖਾ ਦਾ ਵਾਧੂ ਚਾਰਜ ਸੀ। ਪੋਪਲੀ ਪੁੱਡਾ ਦੇ ਪ੍ਰਸ਼ਾਸਕੀ ਅਧਿਕਾਰੀ ਹਨ ਅਤੇ ਇਸ ਅਹੁਦੇ ’ਤੇ ਸੇਵਾ ਕਰਦੇ ਰਹਿਣਗੇ।

