Gold and foreign currency worth ₹5.84 crore seized in Andhra Pradesh
ਆਂਧਰਾ ਪ੍ਰਦੇਸ਼ ’ਚ 5.84 ਕਰੋੜ ਦਾ ਸੋਨਾ ਤੇ ਵਿਦੇਸ਼ੀ ਕਰੰਸੀ ਜ਼ਬਤ
ਅਮਰਾਵਤੀ (ਆਵਾਜ਼ਿ ਕੌਮ ਬਿਊਰੋ)-ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਵਿਜੇਵਾੜਾ ਨੇੜੇ ਇਕ ਮੁਹਿੰਮ ਦੌਰਾਨ 5.84 ਕਰੋੜ ਰੁਪਏ ਦੀ ਕੀਮਤ ਦਾ 3.1 ਕਿਲੋ ਸੋਨਾ ਅਤੇ ਅਮਰੀਕੀ ਡਾਲਰ ਤੇ ਯੂਰੋ ਜ਼ਬਤ ਕਰ ਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀ. ਆਰ. ਆਈ. ਮੁਤਾਬਕ ਬੰਗਲਾਦੇਸ਼ ਤੋਂ ਸੋਨੇ ਦੀ ਸਮੱਗਲਿੰਗ ਕਰ ਕੇ ਕੋਲਕਾਤਾ ਦੇ ਰਸਤੇ ਹੈਦਰਾਬਾਦ ਲਿਜਾਣ ਵਾਲੇ ਇਕ ਗਿਰੋਹ ਬਾਰੇ ਮਿਲੀ ਖੁਫੀਆ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਡੀ. ਆਰ. ਆਈ. ਦੀ ਹੈਦਰਾਬਾਦ ਖੇਤਰੀ ਇਕਾਈ ਅਤੇ ਵਿਜੇਵਾੜਾ ਖੇਤਰੀ ਇਕਾਈ ਨੇ ਸਾਂਝੇ ਤੌਰ ’ਤੇ ਮੁਹਿੰਮ ਚਲਾਈ। ਡੀ. ਆਰ. ਆਈ. ਨੇ ਕਥਿਤ ਤੌਰ ’ਤੇ ਸਮੱਗਲਿੰਗ ਦੇ ਸਾਮਾਨ ਦੀ ਖ਼ਰੀਦੋ-ਫਰੋਖ਼ਤ ਅਤੇ ਉਸ ਨੂੰ ਪਹੁੰਚਾਉਣ ਵਿਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਬੰਧਤ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ। ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

