Sonia Gandhi creates an Instagram account! Shares a first glimpse of her book
ਸੋਨੀਆ ਗਾਂਧੀ ਨੇ ਬਣਾਇਆ Instagram ਅਕਾਊਂਟ ! ਆਪਣੀ ਕਿਤਾਬ ਦੀ ਪਹਿਲੀ ਝਲਕ ਕੀਤੀ ਸ਼ੇਅਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ‘ਤੇ ਆਪਣੇ ਪੇਜ ਦੀ ਸ਼ੁਰੂਆਤ ਕੀਤੀ ਅਤੇ ਉਸ ‘ਤੇ ਆਪਣੀ ਕਿਤਾਬ “Belonging: A Journey of Love” ਦੀ ਪਹਿਲੀ ਝਲਕ ਸਾਂਝੀ ਕੀਤੀ। ਉਨ੍ਹਾਂ ਨੇ ਪਹਿਲੀ ਵਾਰ ਕਿਸੇ ਸੋਸ਼ਲ ਮੀਡੀਆ ਮੰਚ ‘ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਸੋਨੀਆ ਗਾਂਧੀ ਨੇ ਇੰਸਟਾਗ੍ਰਾਮ ‘ਤੇ ਆਪਣੀ ਪਹਿਲੀ ਪੋਸਟ ‘ਚ ਪੁਸਤਕ ਦੀ ਝਲਕ ਪੇਸ਼ ਕਰਦੇ ਹੋਏ ਕਿਹਾ ਕਿ ਉਹ ਇਸ ਖਾਸ ਪਲ ਨੂੰ ਸਾਰਿਆਂ ਨਾਲ ਸਾਂਝਾ ਕਰ ਰਹੀ ਹੈਅਤੇ ਸਾਰਿਆਂ ਦੀ ਬੇਹੱਦ ਧੰਨਵਾਦੀ ਹੈ। PunjabKesariਉਨ੍ਹਾਂ ਕਿਹਾ, “ਸਭ ਨੂੰ ਨਮਸਕਾਰ। ‘Belonging: A Journey of Love’ ਦੀ ਪਹਿਲੀ ਝਲਕ ਤੁਹਾਡੇ ਸਾਰਿਆਂ ਸਾਂਝੀ ਕਰਦੇ ਹੋਏ ਮੈਂ ਸੱਚਮੁੱਚ ਧੰਨਵਾਦੀ ਹਾਂ।” ਉਨ੍ਹਾਂ ਨੇ ਕਿਤਾਬ ਦੇ ਥੀਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਪਿਆਰ, ਫਰਜ਼ ਅਤੇ ਆਪਣੇਪਣ ਦੀ ਜਗ੍ਹਾ ਲੱਭਣ ਦੀ ਕਹਾਣੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਉਹ ਪਾਠਕਾਂ ਨਾਲ ਕਿਤਾਬ ਸਾਂਝੀ ਕਰਨ ਲਈ ਉਤਸੁਕ ਹਨ। ਇਹ ਕਿਤਾਬ ਸਾਬਕਾ ਕਾਂਗਰਸ ਪ੍ਰਧਾਨ ਦੇ ਨਿੱਜੀ ਅਨੁਭਵਾਂ, ਸਬੰਧਾਂ ਅਤੇ ਉਨ੍ਹਾਂ ਦੇ ਜੀਵਨ ਯਾਤਰਾ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ।

