Rs 4 crore found in a ‘secret chamber’ of a pickup vehicle in Chhattisgarh
ਛੱਤੀਸਗੜ੍ਹ ’ਚ ਪਿਕਅਪ ਵਾਹਨ ਦੇ ‘ਗੁਪਤ ਚੈਂਬਰ’ ’ਚੋਂ ਮਿਲੇ 4 ਕਰੋੜ ਰੁਪਏ
ਦੁਰਗ (ਆਵਾਜ਼ਿ ਕੌਮ ਬਿਊਰੋ)- ਛੱਤੀਸਗੜ੍ਹ ਦੇ ਦੁਰਗ ਜ਼ਿਲੇ ’ਚ ਪੁਲਸ ਨੇ ਇਕ ਵਾਹਨ ’ਚ ਬਣੇ ‘ਗੁਪਤ ਚੈਂਬਰ’ ’ਚੋਂ 4 ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਬੋਲੈਰੋ ਮੈਕਸ ਪਿਕਅਪ ਵਾਹਨ ’ਚ ਰਾਏਪੁਰ ਤੋਂ ਨਾਗਪੁਰ ਵੱਲ ਭਾਰੀ ਮਾਤਰਾ ’ਚ ਨਕਦੀ ਲਿਜਾਈ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਤਲਾਸ਼ੀ ਸ਼ੁਰੂ ਕੀਤੀ। ਅਧਿਕਾਰੀਆਂ ਅਨੁਸਾਰ ਰਾਤ 11 ਵਜੇ ਪੁਲਸ ਨੇ ਇਕ ਸ਼ੱਕੀ ਵਾਹਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਪਿਛਲੇ ਹਿੱਸੇ ’ਚ ਇਕ ਗੁਪਤ ਚੈਂਬਰ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਚੈਂਬਰ ਨੂੰ ਖੋਲ੍ਹਣ ’ਤੇ ਉਸ ’ਚੋਂ 4 ਕਰੋੜ ਰੁਪਏ ਨਕਦ ਬਰਾਮਦ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਵਾਹਨ ਚਾਲਕ ਭਵੇਸ਼ਭਾਈ ਜੀਨਾਭਾਈ ਡਾਭੀ ਅਤੇ ਉਸ ’ਚ ਸਵਾਰ ਵਿਸ਼ਨੂੰਦੇਵ ਦੁਬੇ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

