Elderly woman reunited with family with the help of ‘Google Search’
ਗੂਗਲ ਸਰਚ’ ਦੀ ਮਦਦ ਨਾਲ ਬਜ਼ੁਰਗ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਠਾਣੇ/ਪਾਲਘਰ (ਆਵਾਜ਼ਿ ਕੌਮ ਬਿਊਰੋ)- ਮਾਨਸਿਕ ਸਿਹਤ ਸਮੱਸਿਆਵਾਂ ਅਤੇ ਯਾਦਦਾਸ਼ਤ ਚਲੇ ਜਾਣ ਦੀ ਸਮੱਸਿਆ ਨਾਲ ਜੂਝ ਰਹੀ 70 ਸਾਲਾ ਇਕ ਔਰਤ ਨੂੰ ‘ਏ. ਆਈ.’ ਤੇ ‘ਗੂਗਲ ਸਰਚ’ ਦੀ ਮਦਦ ਨਾਲ 16 ਦਿਨਾਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਾ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਦੇ ਹਾਵੇਰੀ ਜ਼ਿਲੇ ਵਿਚ ਆਪਣੇ ਜੱਦੀ ਸ਼ਹਿਰ ਰਾਨੇਬੇਨੂਰ ਤੋਂ 70 ਸਾਲਾ ਰਜ਼ਾਕ ਬੀ ਭੁਲੇਖੇ ਨਾਲ ਕਿਸੇ ਗਲਤ ਵਾਹਨ ਵਿਚ ਬੈਠ ਗਈ ਅਤੇ 6 ਅਕਤੂਬਰ ਨੂੰ ਪਾਲਘਰ ਜ਼ਿਲੇ ਦੇ ਨਾਲਾਸੋਪਾਰਾ ਪਹੁੰਚ ਗਈ। ਇਸ ਤੋਂ ਬਾਅਦ ਅਚੋਲੇ ਥਾਣੇ ਦੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵਿਰਾਰ ਫਾਟਾ ਸਥਿਤ ਸਮਰੱਥ ਆਸ਼ਰਮ ਵਿਚ ਠਹਿਰਾ ਦਿੱਤਾ। ਜੀਵਨ ਆਨੰਦ ਸੰਸਥਾ (ਜੇ. ਏ. ਐੱਸ.) ਦੇ ਟਰੱਸਟੀ ਕਿਸਾਨ ਚੌਰੇ ਨੇ ਦੱਸਿਆ,‘‘ਜੇ. ਏ. ਐੱਸ. ਦੀ ਟੀਮ ਨੇ ਸਥਾਨਕ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਲਈ ਗੂਗਲ ਸਰਚ ਤਕਨੀਕਾਂ ਅਤੇ ਚੈਟਜੀਪੀਟੀ ਦੀ ਵਰਤੋਂ ਕੀਤੀ, ਜਿਸ ਦੀ ਮਦਦ ਨਾਲ ਉਹ ਰਾਨੇਬੇਨੂਰ ਵਿਚ ਪੁਲਸ ਨਾਲ ਸੰਪਰਕ ਕਰ ਸਕੀ। ਅਸੀਂ ਸਥਾਨਕ ਭਾਈਚਾਰਕ ਨੈੱਟਵਰਕਾਂ ਨੂੰ ਵੀ ਸਰਗਰਮ ਕੀਤਾ। ਇਸ ਦੇ ਰਾਹੀਂ ਅਸੀਂ ਉਨ੍ਹਾਂ ਦੀਆਂ ਧੀਆਂ, ਜਵਾਈਆਂ ਤੇ ਭਤੀਜਿਆਂ ਤੱਕ ਪਹੁੰਚ ਸਕੇ, ਜੋ 22 ਅਕਤੂਬਰ ਨੂੰ ਉਨ੍ਹਾਂ ਨੂੰ ਆਪਣੇ ਨਾਲ ਘਰ ਲੈ ਗਏ।’’

