Having no sister of his own, a businessman became a ‘brother’ to 184 girls; he broke down the barriers of religion to facilitate their marriages
ਆਪਣੀ ਭੈਣ ਨਾ ਹੋਣ ’ਤੇ 184 ਕੁੜੀਆਂ ਦਾ ‘ਭਰਾ’ ਬਣ ਗਿਆ ਕਾਰੋਬਾਰੀ, ਮਜ਼੍ਹਬ ਦੀ ਕੰਧ ਤੋੜ ਕੇ ਕਰਵਾਏ ਵਿਆਹ
ਸ਼ਾਹਜਹਾਂਪੁਰ (ਆਵਾਜ਼ਿ ਕੌਮ ਬਿਊਰੋ)-ਆਪਣੀ ਕੋਈ ਭੈਣ ਨਾ ਹੋਣ ਦੇ ਦਰਦ ਨੂੰ ਇਕ ਵਿਅਕਤੀ ਨੇ ਇਸ ਤਰ੍ਹਾਂ ਸਮਾਜ ਸੇਵਾ ’ਚ ਬਦਲਿਆ ਕਿ ਅੱਜ ਉਹ 184 ਕੁੜੀਆਂ ਦਾ ‘ਭਰਾ’ ਬਣ ਚੁੱਕਾ ਹੈ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਕਾਰੋਬਾਰੀ ਵਿਨੇ ਅਗਰਵਾਲ ਹਰ ਸਾਲ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਂਦਾ ਹੈ। ਉਸ ਦੇ ਇਸ ਅਨੋਖੇ ਯਤਨ ’ਚ ਨਾ ਜਾਤ-ਪਾਤ ਦੀ ਕੰਧ ਰੁਕਾਵਟ ਬਣਦੀ ਹੈ ਅਤੇ ਨਾ ਹੀ ਮਜ਼੍ਹਬ ਦਾ ਫਰਕ। ਅਗਰਵਾਲ ਨੇ ਐਤਵਾਰ ਨੂੰ ਖਿਰਨੀ ਬਾਗ ’ਚ ਆਯੋਜਿਤ ਸਮੂਹਿਕ ਵਿਆਹ ਸਮਾਗਮ ’ਚ 101 ਕੁੜੀਆਂ ਦਾ ਵਿਆਹ ਕਰਵਾਇਆ। ਇਨ੍ਹਾਂ ’ਚ 93 ਹਿੰਦੂ ਅਤੇ 8 ਮੁਸਲਮਾਨ ਕੁੜੀਆਂ ਸ਼ਾਮਲ ਸਨ। ਉਸ ਨੇ ਦੱਸਿਆ ਕਿ ਸ਼ੁਰੂਆਤ ’ਚ ਉਹ ‘ਬਿਨ ਬੁਲਾਏ ਮਹਿਮਾਨ’ ਵਾਂਗ ਵਿਆਹਾਂ ’ਚ ਪਹੁੰਚ ਕੇ ਸਹਿਯੋਗ ਕਰਦਾ ਸੀ ਪਰ ਬਾਅਦ ’ਚ ਉਸ ਦੀ ਮਾਂ ਸਰੋਜ ਅਗਰਵਾਲ ਦੀ ਸਲਾਹ ’ਤੇ ਉਸ ਨੇ ਸਮੂਹਿਕ ਵਿਆਹ ਦਾ ਆਯੋਜਨ ਸ਼ੁਰੂ ਕੀਤਾ। ਇਸ ਪੂਰੇ ਆਯੋਜਨ ’ਚ ਵਿਨੇ ਅਗਰਵਾਲ ਦੀ ਪਤਨੀ ਸ਼ਵੇਤਾ, ਭਰਾ ਕੁਨਾਲ, ਭਾਬੀ ਨੇਹਾ ਅਤੇ ਮਾਂ ਸਰੋਜ ਨੇ ਅਹਿਮ ਭੂਮਿਕਾ ਨਿਭਾਈ।

