Drone crashes in Attari; heroin worth 30 crores and a pistol seized
IPC ਅਟਾਰੀ ’ਚ ਡਿੱਗਿਆ ਡਰੋਨ, 30 ਕਰੋੜ ਦੀ ਹੈਰੋਇਨ ਤੇ ਪਿਸਤੌਲ ਜ਼ਬਤ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ਨਾਲ ਲੱਗਦੀ ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਹਰਕਤ ਲਗਾਤਾਰ ਜਾਰੀ ਹੈ। ਹਾਲਾਤ ਇਹ ਹਨ ਕਿ ਪਾਕਿਸਤਾਨ ਤੋਂ ਆਇਆ ਡਰੋਨ ਆਪਣੇ ਨਿਰਧਾਰਿਤ ਨਿਸ਼ਾਨੇ ਵੱਲ ਜਾਣ ਦੀ ਬਜਾਏ ਆਈ. ਸੀ. ਪੀ. ਅਟਾਰੀ ਦੀ ਪਾਰਕਿੰਗ ’ਚ ਡਿੱਗ ਗਿਆ। ਜਿੱਥੋਂ 6 ਕਿਲੋ ਹੈਰੋਇਨ (ਜਿਸ ਦੀ ਕੀਮਤ ਲਗਭਗ 30 ਕਰੋੜ ਰੁਪਏ ਹੈ), ਇੱਕ ਪਿਸਤੌਲ ਅਤੇ ਦੋ ਖ਼ਾਲੀ ਮੈਗਜ਼ੀਨ ਜ਼ਬਤ ਕੀਤੇ ਗਏ ਹਨ। ਜਿਸ ਪਾਰਕਿੰਗ ’ਚ ਡਰੋਨ ਡਿੱਗਿਆ, ਉਹ ‘ਸਿੱਧੂ ਪਾਰਕਿੰਗ’ ਦੇ ਨਾਂ ਨਾਲ ਜਾਣੀ ਜਾਂਦੀ ਹੈ ਅਤੇ ਇਹ ਇੱਕ ਪ੍ਰਾਈਵੇਟ ਪਾਰਕਿੰਗ ਹੈ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

