Youth dies due to ‘chitta’ (synthetic drug) in a Fazilka village; syringes and other items found near the body
ਫਾਜ਼ਿਲਕਾ ਦੇ ਪਿੰਡ ‘ਚ ਚਿੱਟੇ ਕਾਰਨ ਨੌਜਵਾਨ ਦੀ ਮੌਤ, ਲਾਸ਼ ਕੋਲੋਂ ਸਰਿੰਜਾਂ ਤੇ ਹੋਰ ਸਮਾਨ ਮਿਲਿਆ
ਮੰਡੀ ਅਰਨੀਵਾਲਾ (ਆਵਾਜ਼ਿ ਕੌਮ ਬਿਊਰੋ)-ਇੱਥੇ ਪਿੰਡ ਘੱਟਿਆਂ ਵਾਲੀ ਜੱਟਾਂ ‘ਚ ਇਕ ਨੌਜਵਾਨ ਦੀ ਕਥਿਤ ਤੌਰ ’ਤੇ ਚਿੱਟੇ ਨਾਲ ਮੌਤ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ’ਚ ਕਿਸਾਨ ਜੱਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਘੰਟਿਆਂ ਵਾਲੀ ਜੱਟਾਂ ’ਚ ਇਕ ਮਕਾਨ ਵਿਚੋਂ ਇਕ ਨੌਜਵਾਨ ਦੀ ਲਾਸ਼ ਪ੍ਰਾਪਤ ਹੋਈ। ਇਹ ਲਾਸ਼ ਪਿੰਡ ਦੇ ਇਕ ਮਕਾਨ ਵਿਚੋਂ ਮਿਲੀ। ਜਿੱਥੇ ਇਕ ਪਰਿਵਾਰ ਰਹਿ ਰਿਹਾ ਹੈ। ਇਸ ਲਾਸ਼ ਦੇ ਕੋਲੋਂ ਸਰਿੰਜਾਂ ਅਤੇ ਹੋਰ ਸਮਾਨ ਵੀ ਬਰਾਮਦ ਹੋਇਆ। ਇਸ ਘਟਨਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁੰਨਾਂ ਵੱਲੋਂ ਦੇਰ ਸ਼ਾਮ ਤੱਕ ਪਿੰਡ ’ਚ ਧਰਨਾ ਦੇ ਕੇ ਇਸ ਮਾਮਲੇ ਦੇ ਮੁਲਜ਼ਮ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਘਟਨਾ ਸਥਾਨ ’ਤੇ ਪੁਲਸ ਟੀਮਾਂ ਵੀ ਪਹੁੰਚ ਚੁੱਕੀਆਂ ਸਨ। ਜਾਣਕਾਰੀ ਅਨੁਸਾਰ ਇਹ ਨੌਜਵਾਨ ਇਕ ਚੰਗੇ ਪਰਿਵਾਰ ਦਾ ਦੱਸਿਆ ਜਾਂਦਾ ਹੈ, ਜਿਸ ਦੇ ਪਿਤਾ ਦੀ ਵੀ ਕਰੀਬ ਡੇਢ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

