Relationships Shattered: Family Consumed by the Fire of Suspicion; Husband Stabs Wife to Death
ਰਿਸ਼ਤੇ ਤਾਰ-ਤਾਰ: ਸ਼ੱਕ ਦੀ ਅੱਗ ‘ਚ ਸੜਿਆ ਪਰਿਵਾਰ, ਪਤੀ ਨੇ ਚਾਕੂ ਮਾਰ ਕੇ ਕੀਤਾ ਪਤਨੀ ਦਾ ਕਤਲ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਚਾਕੂ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਅਤੇ ਮੁਲਜ਼ਮ ਪਤੀ ਦੀ ਪਛਾਣ ਰਵਿੰਦਰ ਸਿੰਘ ਵਜੋਂ ਹੋਈ ਹੈ। ਔਰਤ ਲੱਗਭਗ ਇਕ ਹਫ਼ਤਾ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤੀ ਸੀ, ਜਦਕਿ ਉਸ ਦਾ ਪਤੀ 2 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਲੁਧਿਆਣਾ ਆਇਆ ਸੀ। ਮ੍ਰਿਤਕਾ ਦੇ ਪੁੱਤਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਯੋਜਨਾ ਤਹਿਤ ਉਸ ਨੂੰ ਬਾਜ਼ਾਰੋਂ ਜੂਸ ਲਿਆਉਣ ਲਈ ਭੇਜਿਆ। ਜਦੋਂ ਉਹ ਸ਼ਾਮ 5 ਵਜੇ ਵਾਪਸ ਆਇਆ ਤਾਂ ਪਿਤਾ ਘਰ ਦਾ ਦਰਵਾਜ਼ਾ ਖੋਲ੍ਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਅੰਦਰ ਬੈੱਡਰੂਮ ਵਿਚ ਉਸ ਦੀ ਮਾਂ ਲਹੂ-ਲੁਹਾਨ ਹਾਲਤ ਵਿਚ ਪਈ ਸੀ, ਜਿਸ ਨੂੰ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਗਗਨਦੀਪ ਅਨੁਸਾਰ ਉਸ ਦਾ ਪਿਤਾ ਅਕਸਰ ਉਸ ਦੀ ਮਾਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਵਰਤਿਆ ਹੋਇਆ ਚਾਕੂ ਧੋ ਕੇ ਵਾਪਸ ਰਸੋਈ ਵਿਚ ਰੱਖ ਦਿੱਤਾ ਸੀ। ਥਾਣਾ ਦੁੱਗਰੀ ਦੇ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਚੰਦ ਘੰਟਿਆਂ ਵਿਚ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

