Apartment in Switzerland, foreign currency..! Union Minister Hardeep Puri’s wife is even wealthier than him
ਸਵਿਟਜ਼ਰਲੈਂਡ ‘ਚ ਅਪਾਰਟਮੈਂਟ, ਵਿਦੇਸ਼ੀ ਕਰੰਸੀ..! ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲੋਂ ਵੀ ਅਮੀਰ ਹੈ ਉਨ੍ਹਾਂ ਦੀ ਪਤਨੀ
ਭੋਪਾਲ (ਆਵਾਜ਼ਿ ਕੌਮ ਬਿਊਰੋ)-ਮੱਧ ਪ੍ਰਦੇਸ਼ ਦੀ ਰਾਜ ਸਭਾ ਸੀਟ ‘ਤੇ ਹੋ ਰਹੀ ਜ਼ਿਮਨੀ ਚੋਣ ਵਿਚ ਨਾਮਜ਼ਦਗੀ ਦਾਖਲ ਕਰਨ ਵਾਲੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਮੁਕਾਬਲੇ ਉਨ੍ਹਾਂ ਦੀ ਪਤਨੀ ਲਕਸ਼ਮੀ ਪੁਰੀ ਆਮਦਨ, ਚੱਲ ਜਾਇਦਾਦ ਅਤੇ ਬੈਂਕ ਬੈਲੇਂਸ ਦੇ ਮਾਮਲੇ ਵਿਚ ਕਿਤੇ ਵੱਧ ਅਮੀਰ ਹਨ। ਪੁਰੀ ਵੱਲੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਦੇ ਨਾਲ ਜਮ੍ਹਾ ਕਰਵਾਏ ਹਲਫ਼ਨਾਮੇ ਵਿਚ ਦਿੱਤੇ ਗਏ ਖੁਦ ਅਤੇ ਪਤਨੀ ਦੀ ਜਾਇਦਾਦ ਦੇ ਵੇਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ। ਇਸ ਦੇ ਮੁਤਾਬਕ ਹਰਦੀਪ ਸਿੰਘ ਪੁਰੀ ਕੋਲ 6.54 ਕਰੋੜ ਦੀ ਚੱਲ ਅਤੇ 20 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ, ਜਿਸ ਵਿਚ ਦਿੱਲੀ ਦੇ ਵੈਸਟ ਐਂਡ ਵਿਚ ਸਥਿਤ ਰਿਹਾਇਸ਼ੀ ਇਮਾਰਤ ਸ਼ਾਮਿਲ ਹੈ। ਪਿਛਲੇ ਪੰਜ ਸਾਲ ਵਿਚ ਉਨ੍ਹਾਂ ਦੀ ਸਾਲਾਨਾ ਆਮਦਨ 63.26 ਲੱਖ ਤੋਂ ਵਧ ਕੇ 75.57 ਲੱਖ ਰੁਪਏ ਹੋ ਗਈ ਹੈ। ਪੁਰੀ ਨੇ ਪੈਨਸ਼ਨ, ਕੇਂਦਰੀ ਮੰਤਰੀ ਦੇ ਰੂਪ ਵਿਚ ਮਿਲਣ ਵਾਲੀ ਤਨਖਾਹ, ਦਿੱਲੀ ਸਥਿਤ ਜਾਇਦਾਦ ਤੋਂ ਮਿਲਣ ਵਾਲਾ ਕਿਰਾਇਆ ਅਤੇ ਬੈਂਕ ਵਿਚ ਜਮ੍ਹਾ ਰਕਮ ‘ਤੇ ਮਿਲਣ ਵਾਲੇ ਵਿਆਜ ਨੂੰ ਆਮਦਨ ਦਾ ਸ੍ਰੋਤ ਦੱਸਿਆ ਹੈ। ਰੁਪਏ ਦੀ ਚੱਲ ਅਤੇ 9 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਦੀ ਅਚੱਲ ਜਾਇਦਾਦ ਵਿਚ ਗ੍ਰੇਟਰ ਨੋਇਡਾ ਵਿਚ 19.52 ਲੱਖ ਰੁਪਏ ਮੁੱਲ ਦਾ ਇਕ ਘਰ ਅਤੇ 30 ਲੱਖ ਸਵਿਸ ਫ੍ਰੈਂਕ ਮੁੱਲ ਦਾ ਸਵਿਟਜ਼ਰਲੈਂਡ ਦੇ ਜੇਨੇਵਾ ਵਿਚ ਇਕ ਅਪਾਰਟਮੈਂਟ ਸ਼ਾਮਿਲ ਹੈ। ਪੁਰੀ ਵੱਲੋਂ ਜਾਰੀ ਵੇਰਵੇ ਅਨੁਸਾਰ ਉਨ੍ਹਾਂ ਦੀ ਪਤਨੀ ਕੋਲ 30 ਲੱਖ ਸਵਿਸ ਫ੍ਰੈਂਕ ਅਤੇ 2,90,658 ਅਮਰੀਕੀ ਡਾਲਰ ਵੀ ਹਨ। ਪਿਛਲੇ ਪੰਜ ਸਾਲਾਂ ਵਿਚ ਪੁਰੀ ਦੀ ਸਾਲਾਨਾ ਆਮਦਨ ਵਿਚ ਜਿੱਥੇ 12.21 ਲੱਖ ਰੁਪਏ ਦਾ ਵਾਧਾ ਹੋਇਆ ਹੈ ਉੱਥੇ ਹੀ ਉਨ੍ਹਾਂ ਦੀ ਪਤਨੀ ਦੀ ਆਮਦਨ ਇਨ੍ਹਾਂ ਪੰਜ ਸਾਲਾਂ ਵਿਚ 15.39 ਲੱਖ ਤੋਂ ਵਧ ਕੇ 1.69 ਕਰੋੜ ਰੁਪਏ ਹੋ ਗਈ।

