Parrot named ‘Laddu’ goes missing; a reward of 1 lakh rupees awaits the person who finds it
ਲਾਪਤਾ ਹੋਇਆ ‘ਲੱਡੂ’ ਨਾਂ ਦਾ ਤੋਤਾ, ਲੱਭਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਇਨਾਮ
ਵਡੋਦਰਾ (ਆਵਾਜ਼ਿ ਕੌਮ ਬਿਊਰੋ)- ਗੁਜਰਾਤ ਤੋਂ ਵਡੋਦਰਾ ਤੋਂ ਇਕ ਦਿਲ ਛੂਹ ਲੈਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਪਾਰਿਖ ਪਰਿਵਾਰ ਦਾ ‘ਲੱਡੂ’ ਨਾਂ ਦਾ ਤੋਤਾ 4 ਦਿਨਾਂ ਤੋਂ ਲਾਪਤਾ ਹੈ, ਅਜਿਹੇ ‘ਚ ਪਰਿਵਾਰ ਦੀ ਔਰਤ ਦੀ 4 ਦਿਨਾਂ ਤੋਂ ਖਾਣਾ ਨਹੀਂ ਖਾਧਾ ਹੈ। ਔਰਤ ਦੀ ਹਾਲਤ ਖ਼ਰਾਬ ਹੈ, ਕਿਉਂਕਿ ਉਹ ਤੋਤੇ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲ ਰਹੀ ਸੀ ਅਤੇ ਹੁਣ ਉਹ ਲਾਪਤਾ ਹੈ। ਪਾਰਿਖ ਪਰਿਵਾਰ ਦਾ 6 ਮਹੀਨਿਆਂ ਦਾ ਅਫਰੀਕਨ ਗ੍ਰੇ ਪੈਰਟ ‘ਲੱਡੂ’ ਪਿਛਲੇ 4 ਦਿਨਾਂ ਤੋਂ ਲਾਪਤਾ ਹੈ। ਪਰਿਵਾਰ ਉਸ ਨੂੰ ਜੁਲਾਈ ਮਹੀਨੇ ਮੁੰਬਈ ਤੋਂ 1 ਲੱਖ 10 ਹਜ਼ਾਰ ਰੁਪਏ ‘ਚ ਖਰੀਦ ਕੇ ਲਿਆਇਆ ਸੀ। ਲੱਡੂ ਦੇ ਗਾਇਬ ਹੋਣ ਨਾਲ ਸਭ ਤੋਂ ਜ਼ਿਆਦਾ ਸਦਮੇ ‘ਚ ਉਸ ਦੀ ਮਾਂ ਵਾਂਗ ਦੇਖਭਾਲ ਕਰਨ ਵਾਲੀ ਜੇਸਿਕਾ ਪਾਰਿਖ ਹੈ। ਉਸ ਨੇ ਲੱਡੂ ਦੇ ਪਾਲਣ-ਪੋਸ਼ਣ ਲਈ ਆਪਣੀ ਨਿੱਜੀ ਸਕੂਲ ਦੀ ਨੌਕਰੀ ਤੱਕ ਛੱਡ ਦਿੱਤੀ ਸੀ। ਪਿਛਲੇ 4 ਦਿਨਾਂ ਤੋਂ ਉਸ ਨੇ ਖਾਣਾ ਨਹੀਂ ਖਾਧਾ ਹੈ। ਜੇਸਿਕਾ ਅਨੁਸਾਰ ਲੱਡੂ ਸਵੇਰ ਤੋਂ ਰਾਤ ਤੱਕ ਉਨ੍ਹਾਂ ਦੇ ਨੇੜੇ-ਤੇੜੇ ਰਹਿੰਦਾ ਸੀ। ਪਰਿਵਾਰ ਨੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਕਾਫ਼ੀ ਭਾਲ ਕੀਤੀ ਪਰ ਲੱਡੂ ਦਾ ਕੋਈ ਸੁਰਾਗ ਨਹੀਂ ਮਿਲਿਆ। ਹੁਣ ਉਸ ਨੂੰ ਸੁਰੱਖਿਅਤ ਵਾਪਸ ਲਿਆਉਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਲੱਡੂ ਦੀ ਪਛਾਣ ਉਸ ਦੀ ਅੱਖ ਕੋਲ ਨਿਸ਼ਾਨ, ਚੁੰਝ ‘ਤੇ ਖੁਰਦਰੇ ਨਿਸ਼ਾਨ ਅਤੇ ਪੈਰ ‘ਚ ਪਏ ਕੜੇ ਤੋਂ ਕੀਤੀ ਜਾ ਸਕਦੀ ਹੈ।

