Pakistani drone entered 6 km inside; 7 kg of opium seized
6 ਕਿਲੋਮੀਟਰ ਅੰਦਰ ਦਾਖਲ ਹੋਇਆ ਪਾਕਿਸਤਾਨੀ ਡਰੋਨ; 7 ਕਿੱਲੋ ਅਫ਼ੀਮ ਜ਼ਬਤ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਭਾਰਤ-ਪਾਕਿਸਤਾਨ ਬਾਰਡਰ ’ਤੇ ਡਰੋਨ ਦੀ ਘੁਸਪੈਠ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਆਇਆ ਇਕ ਡਰੋਨ ਭਾਰਤੀ ਸੀਮਾ ’ਚ 6 ਕਿਲੋਮੀਟਰ ਤੱਕ ਅੰਦਰ ਦਾਖਲ ਹੋ ਗਿਆ ਅਤੇ ਡਰੋਨ ਰਾਹੀਂ 7 ਕਿੱਲੋ ਅਫ਼ੀਮ ਦਾ ਇਕ ਪੈਕਟ ਸੁੱਟਿਆ ਗਿਆ ਪਰ ਇਹ ਪੈਕਟ ਸਮੱਗਲਰਾਂ ਦੇ ਹੱਥ ਲੱਗਣ ਦੀ ਬਜਾਏ ਬੀ. ਐੱਸ. ਐੱਫ. ਦੇ ਹੱਥ ਲੱਗ ਗਿਆ। ਇਹ ਕਾਰਵਾਈ ਅਜਨਾਲਾ ਨਾਲ ਲੱਗਦੇ ਪਿੰਡ ਭਾਗਿਆਪੁਰ ’ਚ ਕੀਤੀ ਗਈ ਹੈ। ਫਿਲਹਾਲ ਸੁਰੱਖਿਆ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਾਕਿਸਤਾਨ ਵੱਲੋਂ ਲਗਾਤਾਰ ਵੱਡੇ ਡਰੋਨ ਉਡਾਏ ਜਾ ਰਹੇ ਹਨ ਜੋ 7 ਕਿਲੋਮੀਟਰ ਤੱਕ ਭਾਰਤੀ ਸੀਮਾ ’ਚ ਘੁਸਪੈਠ ਕਰ ਰਹੇ ਹਨ ਪਰ ਸਰਕਾਰ ਵੱਲੋਂ ਲਗਾਇਆ ਗਿਆ ਐਂਟੀ-ਡਰੋਨ ਸਿਸਟਮ ਲਗਾਤਾਰ ਅਸਫ਼ਲ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।

