Bangladesh’s clear response regarding Sheikh Hasina’s return: Says ‘no’ to the ‘fugitive terrorist’…
ਸ਼ੇਖ ਹਸੀਨਾ ਦੀ ਵਾਪਸੀ ’ਤੇ ਬੰਗਲਾਦੇਸ਼ ਦਾ ਸਪੱਸ਼ਟ ਜਵਾਬ, ਕਿਹਾ-‘ਭਗੌੜੇ ਅੱਤਵਾਦੀ’ ਨੂੰ ਨਹੀਂ…
Dhaka, (ਆਵਾਜ਼ਿ ਕੌਮ ਬਿਊਰੋ)-ਬੰਗਲਾਦੇਸ਼ ਦੀ ਅਹੁਦੇ ਤੋਂ ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਤੋਂ ਸਵਦੇਸ਼ ਪਰਤਣ ਦੀਆਂ ਖ਼ਬਰਾਂ ’ਤੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸੋਮਵਾਰ ਨੂੰ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਰਕਾਰ ਦੇ ਮੁੱਖ ਸਰਕਾਰੀ ਵਕੀਲ ਮੁਹੰਮਦ ਅਮੀਨੁਲ ਇਸਲਾਮ ਨੇ ਮੀਡੀਆ ਨਾਲ ਗੱਲਬਾਤ ’ਚ ਸਪੱਸ਼ਟ ਕੀਤਾ ਕਿ ਸ਼ੇਖ ਹਸੀਨਾ ਦਾ ਬੰਗਲਾਦੇਸ਼ ਵਾਪਸ ਆਉਣ ਦਾ ਕੋਈ ਅਸਲ ਇਰਾਦਾ ਨਹੀਂ ਹੈ ਅਤੇ ਉਸ ਦੀਆਂ ਹਾਲੀਆ ਗਤੀਵਿਧੀਆਂ ਸਿਰਫ਼ ‘ਰਾਜਨੀਤਕ ਚਾਲਾਂ’ ਹਨ। ਇਹ ਬਿਆਨ ਉਨ੍ਹਾਂ ਖ਼ਬਰਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਅਗਸਤ 2024 ’ਚ ਵਿਦਿਆਰਥੀ ਅੰਦੋਲਨ ਤੋਂ ਬਾਅਦ ਭਾਰਤ ’ਚ ਸ਼ਰਨ ਲੈਣ ਵਾਲੀ ਸ਼ੇਖ ਹਸੀਨਾ ਨੇ ਬੰਗਲਾਦੇਸ਼ ਪਰਤਣ ਦੀਆਂ ਕਾਨੂੰਨੀ ਪ੍ਰਕਿਰਿਆਵਾਂ ਲਈ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਜਾਰੀ ਕਰਨ ਦੀ ਅਰਜ਼ੀ ਦਿੱਤੀ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂੰ ਅਹਿਮਦ ਕਬੀਰ ਨੇ ਸ਼ੇਖ ਹਸੀਨਾ ਨੂੰ ਨਵਾਂ ਪਾਸਪੋਰਟ ਜਾਂ ਕੋਈ ਵੀ ਟ੍ਰੈਵਲ ਦਸਤਾਵੇਜ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਹੁਮਾਯੂੰ ਕਬੀਰ ਨੇ ਸ਼ੇਖ ਹਸੀਨਾ ਨੂੰ ‘ਭਗੌੜੀ ਅੱਤਵਾਦੀ’ ਅਤੇ ‘ਤਾਨਾਸ਼ਾਹ’ ਗਰਦਾਨਦਿਆਂ ਕਿਹਾ ਕਿ ਕੋਈ ਵੀ ਸਰਕਾਰੀ ਸੰਸਥਾ ਉਸ ਨੂੰ ਬੰਗਲਾਦੇਸ਼ੀ ਨਾਗਰਿਕਤਾ ਜਾਂ ਯਾਤਰਾ ਦਸਤਾਵੇਜ਼ ਜਾਰੀ ਨਹੀਂ ਕਰੇਗੀ।

