Census 2027: Country divided into 24.25 lakh house-listing blocks; each will contain 150–200 houses
ਮਰਦਮਸ਼ੁਮਾਰੀ 2027: ਦੇਸ਼ ਨੂੰ 24.25 ਲੱਖ ਹਾਊਸ ਲਿਸਟਿੰਗ ਬਲਾਕ ’ਚ ਵੰਡਿਆ, ਹਰੇਕ ’ਚ 150-200 ਘਰ ਹੋਣਗੇ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਮਰਦਮਸ਼ੁਮਾਰੀ 2027 ਲਈ ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਡਿਜੀਟਲ ਕੰਮ ਪੂਰਾ ਕਰ ਲਿਆ ਹੈ। ਅਸਲ ਵਿਚ, ਦੇਸ਼ ਦੇ 24.25 ਲੱਖ ਹਾਊਸ ਲਿਸਟਿੰਗ ਬਲਾਕ (ਐੱਚ. ਐੱਲ. ਬੀ.) ਦੀ ਮੈਪਿੰਗ ਸਪੈਸ਼ਲ ਸਾਫ਼ਟਵੇਅਰ ਨਾਲ ਕਰ ਦਿੱਤੀ ਗਈ ਹੈ। ਮਰਦਮਸ਼ੁਮਾਰੀ ਇੱਕੋ ਸਮੇਂ ਪੂਰੇ ਭਾਰਤ ਵਿਚ ਨਹੀਂ ਹੁੰਦੀ। ਇਸ ਲਈ ਪੂਰੇ ਦੇਸ਼ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਇਕ ਬਲਾਕ ਵਿਚ ਲੱਗਭਗ 800 ਲੋਕ ਰਹਿੰਦੇ ਹਨ। ਇਕ ਮਰਦਮਸ਼ੁਮਾਰੀ ਕਰਮੀ ਇਕ ਬਲਾਕ ਵਿਚ ਗਿਣਤੀ ਕਰੇਗਾ, ਇਹੋ ਬਲਾਕ ਹੀ ਅੱਗੇ ਜਾ ਕੇ ਮਰਦਮਸ਼ੁਮਾਰੀ ਬਲਾਕ ਬਣਨਗੇ, ਜਿੱਥੇ ਅਸਲੀ ਗਿਣਤੀ ਹੋਵੇਗੀ। ਮਤਲਬ ਪੂਰੇ ਭਾਰਤ ਦੇ ਹਰ ਮਹੱਲੇ, ਹਰ ਪਿੰਡ, ਹਰ ਝੁੱਗੀ ਦਾ ਡਿਜੀਟਲ ਪਤਾ ਬਣ ਗਿਆ ਹੈ। ਸੌਖੇ ਸ਼ਬਦਾਂ ਵਿਚ ਕਹੀਏ ਤਾਂ ਹਰੇਕ ਬਲਾਕ ਵਿਚ 150-200 ਘਰ ਹੋਣਗੇ। ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਦੇ ਤਹਿਤ ਮਕਾਨ ਸੂਚੀਕਰਨ ਮੁਹਿੰਮ (ਐੱਚ. ਐੱਲ. ਓ.) ਮਣੀਪੁਰ ਨੂੰ ਛੱਡ ਕੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਫ਼ਲਤਾਪੂਰਵਕ ਪੂਰੀ ਕਰ ਲਈ ਗਈ ਹੈ। ਮਰਦਮਸ਼ੁਮਾਰੀ ਦੇ ਦੂਜੇ ਪੜਾਅ ਵਿਚ, ਜਿਸ ਦੇ ਤਹਿਤ ਲੱਦਾਖ ਨੂੰ ਛੱਡ ਕੇ ਹੋਰ ਖੇਤਰਾਂ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਬਰਫ਼ਬਾਰੀ ਤੋਂ ਪ੍ਰਭਾਵਿਤ ਗ਼ੈਰ-ਸਮਕਾਲੀ ਖੇਤਰਾਂ ਅਤੇ ਮਣੀਪੁਰ ਵਿਚ ਸਰਮਦਸ਼ੁਮਾਰੀ ਦੀ ਗਿਣਤੀ ਜਲਦੀ ਹੀ ਸ਼ੁਰੂ ਹੋਵੇਗੀ।

