‘500-rupee notes should also be discontinued..!’, CM Naidu appeals to the Centre
‘500 ਦੇ ਨੋਟ ਵੀ ਹੋਣ ਬੰਦ..!’, CM ਨਾਇਡੂ ਨੇ ਕੇਂਦਰ ਅੱਗੇ ਕੀਤੀ ਅਪੀਲ
ਅਮਰਾਵਤੀ (ਆਵਾਜ਼ਿ ਕੌਮ ਬਿਊਰੋ)-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸੋਮਵਾਰ ਨੂੰ 500 ਰੁਪਏ ਦੇ ਨੋਟ ਬੰਦ ਕਰਨ ਦੀ ਆਪਣੀ ਮੰਗ ਮੁੜ ਦੋਹਰਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੀ ਗਈ ਆਪਣੀ ਡਿਜੀਟਲ ਕਰੰਸੀ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਉਦੋਂ ਵੀ ਵੱਡੇ ਨੋਟਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ ਅਤੇ ਹੁਣ ਮੁੜ ਇਹੀ ਮੰਗ ਕਰਨਗੇ। ਉਨ੍ਹਾਂ ਕਿਹਾ,”ਮੈਂ ਇਸ ‘ਤੇ ਆਪਣੀ ਗੱਲ ਰੱਖਦਾ ਰਹਾਂਗਾ। 500, 1,000 ਅਤੇ 2,000 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ। ਸਿਰਫ਼ 100 ਅਤੇ 200 ਰੁਪਏ ਦੇ ਨੋਟ ਹੀ ਰਹਿਣੇ ਚਾਹੀਦੇ ਹਨ।” ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੱਡੀ ਨਕਦੀ ‘ਤੇ ਲਗਾਮ ਲਗਾਉਣ ਅਤੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹ ਦੇਣ ਨਾਲ ਭ੍ਰਿਸ਼ਟਾਚਾਰ ਨਾਲ ਨਜਿੱਠਣ ‘ਚ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ,”ਜੇਕਰ ਤਕਨੀਕ ਸਹੀ ਹੋਵੇ, ਤਾਂ ਪੈਸੇ ਇਕੱਠੇ ਕਰਨ ਅਤੇ ਗਰੀਬੀ ਦੂਰ ਕਰਨਾ ਮੁਸ਼ਕਲ ਨਹੀਂ ਹੈ।”

