Class 10 and Class 12 examinations to begin on February 15 and February 9 respectively; CISCE releases date sheet
10ਵੀਂ ਜਮਾਤ ਦੀਆਂ 15 ਤੇ 12ਵੀਂ ਦੀਆਂ 9 ਫਰਵਰੀ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ, CISCE ਵਲੋਂ ਡੇਟਸ਼ੀਟ ਜਾਰੀ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਕਾਊਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ.ਆਈ.ਐੱਸ.ਸੀ.ਈ.) ਨੇ ਸਾਲ 2027 ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਕਾਊਂਸਲ ਵੱਲੋਂ ਜਾਰੀ ਜਾਣਕਾਰੀ ਮੁਤਾਬਕ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 9 ਫਰਵਰੀ ਤੋਂ ਸ਼ੁਰੂ ਹੋ ਕੇ 8 ਅਪ੍ਰੈਲ ਤੱਕ ਚੱਲਣਗੀਆਂ, ਜਦੋਂਕਿ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ 15 ਫਰਰੀ ਤੋਂ 31 ਮਾਰਚ ਤੱਕ ਚੱਲਣਗੀਆਂ। ਵਿਦਿਆਰਥੀ ਵਿਸ਼ਾਵਾਰ ਪੂਰੀ ਪ੍ਰੀਖਿਆ ਪ੍ਰੋਗਰਾਮ ਕਾਉਂਸਲ ਦੀ ਅਧਿਕਾਰਤ ਵੈੱਬਸਾਈਟ cisce.org ’ਤੇ ਜਾ ਕੇ ਦੇਖ ਸਕਦੇ ਹਨ। ਸੀ.ਆਈ.ਐੱਸ.ਸੀ.ਈ. ਨੇ ਇਸ ਵਾਰ 19ਵੀਂ ਕਲਾਸ ਦੀ ਪ੍ਰੀਖਿਆ ਦੇ ਸਮੇਂ ਅਹਿਮ ਬਦਲਾਅ ਕੀਤਾ ਹੈ। ਨਵੇਂ ਸ਼ਡਿਊਲ ਦੇ ਮੁਤਾਬਕ ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰ ਪੜ੍ਹਨ ਦਾ ਸਮਾਂ ਸਵੇਰ 10 ਵਜੇ ਤੋਂ ਸ਼ੁਰੂ ਹੋਵੇਗਾ, ਜਦੋਂਕਿ ਲਿਖਤੀ ਪ੍ਰੀਖਿਆ ਸਵੇਰ 10.15 ਵਜੇ ਸ਼ੁਰੂ ਹੋਵੇਗੀ। ਪਹਿਲਾਂ ਪੜ੍ਹਨ ਦਾ ਸਮਾਂ ਸਵੇਰ 10.45 ਵਜੇ ਤੇ ਲਿਖਤੀ ਪ੍ਰੀਖਿਆ ਸਵੇਰੇ 11 ਵਜੇ ਸ਼ੁਰੂ ਹੁੰਦੀ ਸੀ। ਮਤਲਬ ਇਸ ਵਾਰ ਪ੍ਰੀਖਿਆ ਦਾ ਸਮਾਂ 45 ਮਿੰਟ ਪਹਿਲਾਂ ਕਰ ਦਿੱਤਾ ਗਿਆ ਹੈ। ਕਾਊਂਸਲ ਨੇ ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਵੇਰ 9.45 ਵਜੇ ਤੱਕ ਆਪਣੇ ਨਿਰਧਾਰਤ ਪ੍ਰੀਖਿਆ ਰੂਮ ਜਾਂ ਹਾਲ ਵਿਚ ਬੈਠ ਜਾਣ। ਸੀ.ਆਈ.ਐੱਸ.ਸੀ.ਈ. ਵੱਲੋਂ 10ਵੀਂ ਤੇ 12ਵੀਂ ਦੋਵੇਂ ਪ੍ਰੀਖਿਆਵਾਂ ਦੇ ਐਡਮਿਟ ਕਾਰਡ ਦਸੰਬਰ 2026 ਦੇ ਮੱਧ ਤੋਂ ਮਿਲਣੇ ਸ਼ੁਰੂ ਹੋਣਗੇ। ਵਿਦਿਆਰਥੀਆਂ ਨੂੰ ਇਹ ਐਡਮਿਟ ਕਾਰਡ ਆਪਣੇ ਸਕੂਲਾਂ ਦੇ ਜ਼ਰੀਏ ਹੀ ਪ੍ਰਾਪਤ ਹੋਣਗੇ।

