Fraud of Rs 22.10 crore committed by breaching bank accounts in Tamil Nadu
ਤਾਮਿਲਨਾਡੂ ’ਚ ਬੈਂਕ ਖ਼ਾਤਿਆਂ ਵਿਚ ਸੰਨ੍ਹ ਲਗਾ ਕੇ 22.10 ਕਰੋੜ ਦੀ ਧੋਖਾਦੇਹੀ
ਚੇਨਈ, (ਆਵਾਜ਼ਿ ਕੌਮ ਬਿਊਰੋ)-ਤਾਮਿਲਨਾਡੂ ਵਿਚ ਬੈਂਕ ਖ਼ਾਤਿਆਂ ਵਿਚ ਸੰਨ੍ਹ ਲਗਾ ਕੇ 22.10 ਕਰੋੜ ਰੁਪਏ ਦੀ ਹੇਰਾਫੇਰੀ ਨਾਲ ਜੁੜਿਆ ਇਕ ਆਨਲਾਈਨ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਫਿਲਹਾਲ ਇਸ ਧੋਖਾਦੇਹੀ ਤੋਂ ਪ੍ਰਾਪਤ ਧਨ ਦੇ ਲੈਣ-ਦੇਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ, ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਵਿਚ ਸਥਾਨਕ ਬੈਂਕ ਕਰਮਚਾਰੀਆਂ ਦੀ ਕੋਈ ਮਿਲੀਭੁਗਤ ਹੈ ਜਾਂ ਫਿਰ ਕਿਸੇ ਦੇ ਬੈਂਕ ਸਬੰਧੀ ਵੇਰਵਿਆਂ ਦੀ ਗਲਤ ਵਰਤੋਂ ਕੀਤੀ ਗਈ ਹੈ। ਪੁਲਸ ਨੂੰ ਮਾਮਲੇ ਵਿਚ ਨਾਈਜੀਰੀਆ ਦੇ ਇਕ ਅੰਤਰਰਾਸ਼ਟਰੀ ਸਾਈਬਰ ਅਪਰਾਧ ਗਿਰੋਹ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ। ਭਾਜਪਾ ਨੇਤਾ ਵਿਨੋਜ ਪੀ. ਸੇਲਵਮ ਨੇ ਦਾਅਵਾ ਕੀਤਾ ਕਿ ਇਸ ਘਟਨਾ ਨੇ ਮੁੱਖ ਮੰਤਰੀ ਸੀ. ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਸਰਕਾਰ ਦੀ ਪ੍ਰਸ਼ਾਸਨਿਕ ਨਿਗਰਾਨੀ, ਜਵਾਬਦੇਹੀ ਅਤੇ ਤਿਆਰੀਆਂ ’ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

