Major Train Accident: 6 Coaches of Sairang-Kolkata Express, Including the Engine, Derail; Many Injured
ਵੱਡਾ ਰੇਲ ਹਾਦਸਾ : ਇੰਜਣ ਸਣੇ ਪਟੜੀ ਤੋਂ ਹੇਠਾਂ ਉਤਰੇ ਸੈਰੰਗ-ਕੋਲਕਾਤਾ ਐਕਸਪ੍ਰੈਸ ਦੇ 6 ਡੱਬੇ, ਕਈ ਜ਼ਖ਼ਮੀ
ਗੁਹਾਟੀ (ਆਵਾਜ਼ਿ ਕੌਮ ਬਿਊਰੋ)- ਆਸਾਮ ਦੇ ਗੁਹਾਟੀ ਨੇੜੇ ਡਿਗਾਰੂ ਵਿਖੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਘਈ, ਜਦੋਂ ਸੈਰੰਗ-ਕੋਲਕਾਤਾ ਐਕਸਪ੍ਰੈਸ ਰੇਲਗੱਡੀ ਦੇ 6 ਡੱਬੇ ਅਚਾਨਕ ਪਟੜੀ ਤੋਂ ਹੇਠਾਂ ਉਤਰ ਗਏ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਘਟਨਾ ਦੌਰਾਨ ਕਿਸੇ ਦੀ ਮੌਤ ਹੋਣ ਦੀ ਫਿਲਹਾਲ ਸੂਚਨਾ ਨਹੀਂ ਮਿਲੀ ਪਰ ਇਸ ਦੌਰਾਨ ਬਹੁਤ ਸਾਰੇ ਯਾਤਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਮਿਜ਼ੋਰਮ ਦੇ ਆਈਜ਼ੌਲ ਨੇੜੇ ਸੈਰੰਗ ਤੋਂ ਕੋਲਕਾਤਾ ਜਾਣ ਵਾਲੀ ਰੇਲਗੱਡੀ ਸਵੇਰੇ 6.54 ਵਜੇ ਕਾਮਰੂਮ (ਮਹਾਂਨਗਰ) ਜ਼ਿਲ੍ਹੇ ਦੇ ਡਿਗਾਰੂ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਹੇਠਾਂ ਉਤਰ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਕਈ ਯਾਤਰੀਆਂ ਨੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ ਪਰ ਜ਼ਖ਼ਮੀਆਂ ਦੀ ਸਹੀ ਗਿਣਤੀ ਅਤੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਅਤੇ ਨੁਕਸਾਨੇ ਗਏ ਡੱਬਿਆਂ ਨੂੰ ਪਟੜੀਆਂ ਤੋਂ ਹਟਾਉਣ ਲਈ ਇਕ ਰਾਹਤ ਰੇਲਗੱਡੀ ਘਟਨਾ ਸਥਾਨ ‘ਤੇ ਭੇਜੀ ਗਈ ਹੈ।

