‘Chunky Pandey’ sold for 72 thousand; find out the price fetched by Shah Rukh and Salman.
72 ਹਜ਼ਾਰ ‘ਚ ਵਿਕਿਆ ‘ਚੰਕੀ ਪਾਂਡੇ’, ਜਾਣੋ ਸ਼ਾਹਰੁਖ਼-ਸਲਮਾਨ ਦੀ ਕੀ ਰਹੀ ਕੀਮਤ
ਸਤਨਾ (ਆਵਾਜ਼ਿ ਕੌਮ ਬਿਊਰੋ)-ਮੱਧ ਪ੍ਰਦੇਸ਼ ਦੇ ਪਵਿੱਤਰ ਨਗਰ ਚਿੱਤਰਕੂਟ ‘ਚ ਦੀਵਾਲੀ ਦੇ ਦੂਜੇ ਦਿਨ ਸੋਮਵਾਰ ਨੂੰ ਰਵਾਇਤੀ ਗਧਾ ਮੇਲਾ ਸ਼ੁਰੂ ਹੋਇਆ। ਮੇਲੇ ‘ਚ ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਕਾਰੋਬਾਰੀ ਆਪਣੇ ਗਧੇ ਮੇਲੇ ‘ਚ ਲੈ ਕੇ ਆਏ। ਗਧਿਆਂ ਨੂੰ ਬੋਲੀ ਲਗਾ ਕੇ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਮੇਲੇ ‘ਚ ਸੋਮਵਾਰ ਨੂੰ ਸ਼ੁਰੂ ਹੋਈ ਨੀਲਾਮੀ ਦੌਰਾਨ ‘ਚੰਕੀ ਪਾਂਡੇ’ ਨਾਮ ਦਾ ਇਕ ਗਧਾ 72,000 ਰੁਪਏ ‘ਚ ਵਿਕਿਆ, ਜਦੋਂ ਕਿ ‘ਸਲਮਾਨ’ ਅਤੇ ‘ਸ਼ਾਹਰੁਖ’ ਨਾਮ ਦੇ ਗਧੇ 50,000 ਰੁਪਏ ‘ਚ ਵਿਕੇ। ਦੀਵਾਲੀ ਦੇ ਦੂਜੇ ਦਿਨ ਲੱਗਣ ਵਾਲਾ ਇਹ ਰਵਾਇਤੀ ਮੇਲਾ ਗਧਿਆਂ ਦੀ ਖਰੀਦੋ-ਫਰੋਖਤ ਲਈ ਮਸ਼ਹੂਰ ਹੈ। ਵਪਾਰੀਆਂ ਨੇ ਜਾਨਵਰਾਂ ਦੇ ਨਾਂ ਫਿਲਮੀ ਸਿਤਾਰਿਆਂ ‘ਤੇ ਰੱਖੇ ਸਨ। ਹਾਲਾਂਕਿ ਉਨ੍ਹਾਂ ਦੀ ਕੀਮਤ ਨਾਂ ਨਾਲ ਨਹੀਂ ਸਗੋਂ ਨਸਲ, ਕੱਦ-ਕਾਠੀ ਅਤੇ ਤਾਕਤ ਦੇਖ ਕੇ ਤੈਅ ਹੁੰਦੀ ਹੈ।

