Visit the Taj Mahal for free! There will be no entry ticket on this day
ਮੁਫ਼ਤ ‘ਚ ਕਰੋ ਤਾਜ ਮਹੱਲ ਦਾ ਦੀਦਾਰ! ਇਸ ਦਿਨ ਨਹੀਂ ਲੱਗੇਗੀ ਕੋਈ ਐਂਟਰੀ ਟਿਕਟ
ਆਗਰਾ (ਆਵਾਜ਼ਿ ਕੌਮ ਬਿਊਰੋ)-ਵਿਸ਼ਵ ਵਿਰਾਸਤ ਹਫ਼ਤਾ 19 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਮੌਕੇ ਸੈਲਾਨੀਆਂ ਨੂੰ ਆਗਰਾ ਦੀਆਂ ਸਾਰੀਆਂ ਯਾਦਗਾਰਾਂ ’ਚ ਮੁਫ਼ਤ ਦਾਖਲਾ ਮਿਲੇਗਾ। ਇਨ੍ਹਾਂ ’ਚ ਤਾਜ ਮਹੱਲ, ਆਗਰਾ ਦਾ ਕਿਲਾ, ਫਤਿਹਪੁਰ ਸੀਕਰੀ, ਸਿਕੰਦਰਾ, ਇਤਮਾਦ-ਉਦ-ਦੌਲਾ ਤੇ ਮਹਿਤਾਬ ਬਾਗ ਸ਼ਾਮਲ ਹਨ। ਹਾਲਾਂਕਿ ਤਾਜ ਮਹੱਲ ਦੇ ਮੁੱਖ ਮਕਬਰੇ ਅੰਦਰ ਦਾਖਲ ਹੋਣ ਲਈ 200 ਰੁਪਏ ਦੀ ਫੀਸ ਲਈ ਜਾਵੇਗੀ। ਭਾਰਤੀ ਪੁਰਾਤੱਤਵ ਸਰਵੇਖਣ ਦੇ ਸੁਪਰਡੈਂਟਿੰਗ ਪੁਰਾਤੱਤਵ ਵਿਗਿਆਨੀ ਡਾ. ਸਮਿਤਾ ਕੁਮਾਰ ਨੇ ਕਿਹਾ ਕਿ ਵਿਸ਼ਵ ਵਿਰਾਸਤ ਹਫ਼ਤਾ 19 ਤੋਂ 25 ਨਵੰਬਰ ਤੱਕ ਮਨਾਇਆ ਜਾਵੇਗਾ। 19 ਨਵੰਬਰ ਨੂੰ ਦੇਸ਼ ਦੀਆਂ ਸਾਰੀਆਂ ਕੇਂਦਰੀ ਪ੍ਰਮੁੱਖ ਯਾਦਗਾਰਾਂ ਤੇ ਪੁਰਾਤੱਤਵ ਅਹਿਮੀਅਤ ਵਾਲੀਆਂ ਥਾਵਾਂ ’ਤੇ ਦਾਖਲਾ ਫੀਸ ਮੁਆਫ਼ ਕਰ ਦਿੱਤੀ ਜਾਵੇਗੀ। ਉਸ ਦਿਨ ਭਾਰਤੀ ਅਤੇ ਵਿਦੇਸ਼ੀ ਸੈਲਾਨੀ ਬਿਨਾਂ ਟਿਕਟ ਤੋਂ ਯਾਦਗਾਰਾਂ ਦਾ ਦੌਰਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਉਕਤ ਹਫ਼ਤੇ ਦੌਰਾਨ ਯਾਦਗਾਰਾਂ ’ਤੇ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ ਤੇ ਸਕੂਲੀ ਬੱਚਿਆਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਤਾਜ ਮਹੱਲ ਦੇ ਅਣਗੌਲੇ ਖੇਤਰਾਂ ’ਚ 360-ਡਿਗਰੀ ਦੇਖਣ ਦੀ ਸਮਰੱਥਾ ਵਾਲੇ ਸੀ. ਸੀ. ਟੀ.ਵੀ. ਕੈਮਰੇ ਲਾਏ ਜਾਣਗੇ। ਇਸ ਤੋਂ ਇਲਾਵਾ ਗਾਈਡਾਂ ਨੂੰ ਵੱਖ-ਵੱਖ ਰੰਗਾਂ ਦੇ ਪਛਾਣ ਪੱਤਰ ਜਾਰੀ ਕੀਤੇ ਜਾਣਗੇ।

