Man seeks ‘advice’ from AI to end a dispute with his wife! You, too, will be left stunned by the answer
ਪਤਨੀ ਨਾਲ ਝਗੜਾ ਖ਼ਤਮ ਕਰਨ ਲਈ ਬੰਦੇ ਨੇ AI ਤੋਂ ਮੰਗੀ ‘ਸਲਾਹ’ ! ਜਵਾਬ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਵਡੋਦਰਾ (ਆਵਾਜ਼ਿ ਕੌਮ ਬਿਊਰੋ)- ਗੁਜਰਾਤ ਦੇ ਵਡੋਦਰਾ ਤੋਂ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਅਧਿਆਪਕ ਆਪਣੀ ਪਤਨੀ ਨਾਲ ਰਿਸ਼ਤੇ ਨੂੰ ਲੈ ਕੇ ਪਰੇਸ਼ਾਨ ਸੀ। ਵਿਵਾਦ ਸੁਲਝਾਉਣ ਲਈ ਉਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੋਂ ਸਲਾਹ ਲੈਣ ਦਾ ਫੈਸਲਾ ਕੀਤਾ। ਪਿਛਲੇ 2 ਮਹੀਨਿਆਂ ਤੋਂ ਉਹ ਏਆਈ ਤੋਂ ਇਸ ਬਾਰੇ ਸਵਾਲ ਪੁੱਛ ਰਿਹਾ ਸੀ। ਏਆਈ ਨੇ ਉਸ ਨੂੰ ਤਲਾਕ ਲੈਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਉਸ ਦੀ ਪਤਨੀ ਗੁੱਸਾ ਹੋ ਗਈ। ਏਆਈ ਦੀ ਸਲਾਹ ਤੋਂ ਸੰਤੁਸ਼ਟ ਹੋ ਕੇ ਪਤੀ ਨੇ ਪਤਨੀ ਤੋਂ ਤਲਾਕ ਮੰਗ ਲਿਆ। ਇਸ ਤੋਂ ਬਾਅਦ ਪਰੇਸ਼ਾਨ ਪਤਨੀ ਨੇ ਮਹਿਲਾ ਹੈਲਪਲਾਈਨ ‘ਤੇ ਸ਼ਿਕਾਇਤ ਕੀਤੀ। ਮਹਿਲਾ ਹੈਲਪਲਾਈਨ ਦੀ ਟੀਮ ਘਰ ਪਹੁੰਚੀ ਅਤੇ ਦੋਵਾਂ ਨਾਲ ਗੱਲ ਕੀਤੀ। ਟੀਮ ਨੇ ਉਨ੍ਹਾਂ ਨੂੰ ਸਮਝਾਇਆ ਕਿ ਰਿਸ਼ਤਿਆਂ ਨਾਲ ਜੁੜੇ ਫੈਸਲੇ ਏਆਈ ਦੀ ਸਲਾਹ ‘ਤੇ ਨਹੀਂ ਸਗੋਂ ਆਪਸੀ ਗੱਲਬਾਤ ਤੋਂ ਲੈਣੇ ਚਾਹੀਦੇ ਹਨ। ਟੀਮ ਨੇ ਕਿਹਾ ਕਿ ਏਆਈ ਕਦੇ-ਕਦੇ ਗਲਤ ਸਲਾਹ ਦੇ ਸਕਦਾ ਹੈ, ਇਸ ਲਈ ਅਜਿਹੇ ਮਾਮਲਿਆਂ ‘ਚ ਉਸ ਦੀ ਸਲਾਹ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਟੀਚਰ ਨੇ ਜਦੋਂ ਏਆਈ ਤੋਂ ਸਲਾਹ ਮੰਗੀ ਤਾਂ ਉਸ ਨੇ ਝਗੜੇ ਦੇ ਆਡੀਓ-ਵੀਡੀਓ ਰਿਕਾਰਡ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਟੀਚਰ ਨੇ ਆਪਣੀ ਪਤਨੀ ਨਾਲ ਹੋਣ ਵਾਲੇ ਝਗੜਿਆਂ ਦੀ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ। ਪਤਨੀ ਨੇ ਦੱਸਿਆ ਕਿ ਏਆਈ ਦੀ ਸਲਾਹ ‘ਤੇ ਝਗੜਿਆਂ ਦੀ ਰਿਕਾਰਡਿੰਗ ਕਰਨ ਨਾਲ ਸਥਿਤ ਹੋਰ ਵਿਗੜ ਗਈ ਸੀ।

