BCM Arya School joins actress Priti Sapru’s anti-drug campaign
ਅਦਾਕਾਰਾ ਪ੍ਰੀਤੀ ਸਪਰੂ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ’ਚ BCM ਆਰਿਆ ਸਕੂਲ ਨੇ ਮਿਲਾਏ ਕਦਮ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਰਗੀ ਗੰਭੀਰ ਸਮਾਜਿਕ ਸਮੱਸਿਆ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਸ਼ਾਸਤਰੀ ਨਗਰ ਸਥਿਤ ਬੀ.ਸੀ.ਐੱਮ. ਆਰਿਆ ਮਾਡਲ ਸਕੂਲ ਨੇ ਪ੍ਰਸਿੱਧ ਅਦਾਕਾਰਾ ਪ੍ਰੀਤੀ ਸਪਰੂ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਵਿਚ ਕਦਮ ਮਿਲਾਉਂਦੇ ‘ਡਰੱਗਸ ਤੋਂ ਆਜ਼ਾਦੀ-ਪੰਜਾਬ ਦੀ ਤਰੱਕੀ’ ਮੁਹਿੰਮ ਦੇ ਤਹਿਤ ਇਕ ਪ੍ਰਭਾਵਸ਼ਾਲੀ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੰਨੀ-ਪ੍ਰਮੰਨੀ ਬਾਲੀਵੁਡ ਅਦਾਕਾਰਾ ਫਿਲਮ ਨਿਰਮਾਤਾ ਤੇ ਸਮਾਜਿਕ ਵਰਕਰ ਪ੍ਰੀਤੀ ਸਪਰੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਉਨ੍ਹਾਂ ਨਾਲ ਪ੍ਰਸਿੱਧ ਸਮਾਜਸੇਵਕਾ ਅਤੇ ਪ੍ਰੋਗਰਾਮ ਪ੍ਰਬੰਧਕ ਜਤਿੰਦਰ ਕੌਰ ਸੰਧੂ ਵੀ ਮੌਜੂਦ ਰਹੀਆਂ। ਪ੍ਰੋਗਰਾਮ ਵਿਚ ਸਕੂਲ ਦੇ ਪ੍ਰਧਾਨ ਰਾਕੇਸ਼ ਜੈਨ, ਉਪ ਪ੍ਰਧਾਨ ਵਿਆਸ ਬੇਂਬੀ ਤੇ ਵਿਨੋਦ ਸਹਿਗਲ, ਸੈਕਟਰੀ ਕੈਪਟਨ ਵੀ.ਕੇ. ਸਿਆਲ, ਆਰਿਆ ਸਮਾਜ ਗਰੁੱਪ ਆਫ ਸਕੂਲਸ ਦੀ ਡਾਇਰੈਕਟਰ ਡਾ. ਪਰਮਜੀਤ ਕੌਰ, ਪ੍ਰਿੰ. ਡਾ. ਅਨੁਜਾ ਕੌਸ਼ਲ ਤੇ ਬੀ.ਸੀ.ਐੱਮ. ਆਰਿਆ ਇੰਟਰਨੈਸ਼ਨਲ ਦੀ ਪ੍ਰਿੰ. ਡਾ. ਜਸਨੀਵ ਸੇਠ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰ. ਡਾ. ਅਨੁਜਾ ਕੌਸ਼ਲ ਨਸੀਲੇ ਪਦਾਰਥਾਂ ਦੇ ਵਧਦੇ ਖਤਰੇ ਨਾਲ ਨਜਿੱਠਣ ਦੀ ਤਤਕਾਲ ਲੋੜ ’ਤੇ ਜ਼ੋਰ ਦਿੱਤਾ। ਪ੍ਰੀਤੀ ਸਪਰੂ ਨੇ ਮੁਹਿੰਮ ਦੇ ਸੁਨੇਹੇ ਨੂੰ ਪ੍ਰਮੁੱਖਤਾ ਨਾਲ ਰੱਖਦੇ ਨਸ਼ੀਲੇ ਪਦਾਰਥਾਂ ਦੀ ਲਤ ਦੇ ਤਬਾਹਕੁੰਨ ਨਤੀਜਿਆਂ ਵੱਲ ਧਿਆਨ ਖਿੱਚਿਆ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਉਮੀਦਾਂ ਤੇ ਉਨ੍ਹਾਂ ਦੀਆਂ ਸਮਰਥਾਵਾਂ ਨੂੰ ਵਾਪਸ ਹਾਸਲ ਕਰਨ ਦੀ ਸਖਤ ਲੋੜ ਹੈ। ਕੈਪਟਨ ਵੀ.ਕੇ.ਸਿਆਲ ਨੇ ਧੰਨਵਾਦ ਸਾਰਥਕ ਮਕਸਦ ਨਾਲ ਜੁੜਨ ਲਈ ਵਿਸ਼ਿਸ਼ਟ ਮਹਿਮਾਨਾਂ ਤੇ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਜਤਾਇਆ। ਇਸ ਤੋਂ ਬਾਅਦ ਸਨਮਾਨ ਤੇ ਸ਼ਲਾਘਾ ਦੇ ਪ੍ਰਤੀਕ ਵਜੋਂ ਪ੍ਰੀਤੀ ਸਪਰੂ ਨੂੰ ਇਕ ਸਨਮਾਨ ਨਿਸ਼ਾਨੀ ਭੇਟ ਕੀਤੀ ਗਈ।

