Britain’s Prince William drove an electric auto in Mumbai
ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਨੇ ਮੁੰਬਈ ’ਚ ਚਲਾਇਆ ਇਲੈਕਟ੍ਰਿਕ ਆਟੋ
ਮੁੰਬਈ (ਆਵਾਜ਼ਿ ਕੌਮ ਬਿਊਰੋ)- ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਭਾਰਤ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਮੁੰਬਈ ਵਿਚ ਇਲੈਕਟ੍ਰਿਕ ਆਟੋ ਚਲਾਉਂਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੀ ਪਤਨੀ ਪ੍ਰਿੰਸਸ ਕੇਟ ਵੀ ਪਿੱਛੇ ਬੈਠੀ ਸੀ। ਦੋਵੇਂ ‘ਅਰਥਸ਼ਾਟ ਪ੍ਰਾਈਜ਼’ ਦੇ ਸਮਾਗਮ ਵਿਚ ਪਹੁੰਚੇ। ਆਟੋ ’ਤੇ ਅਰਥਸ਼ਾਟ ਦਾ ਲੋਗੋ ਲੱਗਿਆ ਹੋਇਆ ਸੀ। ਕੇਟ ਨੇ ਇਸ ਅੰਦਾਜ਼ ਵਿਚ ਸਮਾਗਮ ਵਿਚ ਪਹੁੰਚਣ ’ਤੇ ਕਿਹਾ ਕਿ ਇੱਥੇ ਆਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਦੋਵਾਂ ਨੇ ਮੁੰਬਈ ਵਿਚ 2026 ਦੇ ਅਰਥਸ਼ਾਟ ਪ੍ਰਾਈਜ਼ ਦੇ ਫਾਈਨਲਿਸਟਾਂ ਨਾਲ ਮੁਲਾਕਾਤ ਕੀਤੀ। ਪ੍ਰਿੰਸ ਵਿਲੀਅਮ ਨੇ ਲੱਗਭਗ 6 ਸਾਲ ਪਹਿਲਾਂ ‘ਅਰਥਸ਼ਾਟ ਪ੍ਰਾਈਜ਼’ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਵਾਤਾਵਰਣ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਵੇਂ ਤਰੀਕੇ ਲੱਭਣ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ ਹੈ।

