ਵੱਖ ਵੱਖ ਦੇਸ਼ਾਂ ਦੇ ਖਾਲਿਸਤਾਨੀ ਆਗੂਆਂ ਨੇ ਦਲ ਖਾਲਸਾ ਵੱਲੋਂ 5 ਦਸੰਬਰ ਨੂੰ ਰੱਖੀ ਗਈ ਮੋਗਾ ਕਨਵੈਨਸ਼ਨ ਵਿੱਚ ਸੰਗਤਾਂ ਨੂੰ ਵੱਧ ਚੜ ਕੇ ਪਹੁੰਚਣ ਦੀ ਕੀਤੀ ਅਪੀਲ

ਲੰਡਨ : ਅੱਜ ਕਨੇਡਾ-ਅਮਰੀਕਾ ਵਰਗੇ ਮੁਲਕ ਭਾਰਤੀ ਦਹਿਸ਼ਤਗਰਦ ਹਿੰਦ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਜਾ ਰਹੇ ‘ਟਰਾਂਸ ਨੈਸ਼ਨਲ ਰਿਪਰੈਸ਼ਨ’ ਦੇ ਉਲਟ ਖੜੇ ਹਨ ਅਤੇ ਠੋਕ ਕੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕੀਤੇ ਕਤਲਾਂ ਵਿੱਚ ਭਾਰਤੀ ਹਿੰਦ ਹਕੂਮਤ ਨੂੰ ਦੁਨੀਆ ਦੇ ਸਾਹਮਣੇ ਨੰਗਿਆਂ ਕਰ ਰਹੇ ਹਨ ਤਾਂ ਭਾਰਤੀ ਹਿੰਦ ਹਕੂਮਤ ਖਿਲਾਫ਼ ਪੰਜਾਬ’ਚੋੰ ਵੀ ਆਪਣੀ ਆਵਾਜ਼ ਦੁਨੀਆਂ’ਚ ਚੁੱਕਣ ਵਾਸਤੇ ਦਲ ਖਾਲਸਾ ਨੇ 05 ਦਸੰਬਰ 2024 ਦੀ ਮੋਗਾ ਕਨਵੈਨਸ਼ਨ ਰੱਖੀ ਹੈ ਇਸ ਸਬੰਧੀ ਮੀਡੀਆ ਨੂੰ ਭੇਜੇ ਗਏ ਬਿਆਨ ਵਿੱਚ ਇੰਗਲੈਂਡ ਵਿੱਚ ਰਾਜਸੀ ਸ਼ਰਨ ਤੇ ਰਹਿ ਰਹੇ ਸਿੱਖ ਫੈਡਰੇਸ਼ਨ ਯੂ ਕੇ ਦੇ ਸੀਨੀਅਰ ਆਗੂ ਭਾਈ ਕੁਲਵੰਤ ਸਿੰਘ ਮੁਠੱਡਾ,ਭਾਈ ਬਲਵਿੰਦਰ ਸਿੰਘ ਡੱਲੇਵਾਲ, ਜਰਮਨੀ ਤੋ ਭਾਈ ਗੁਰਵਿੰਦਰ ਸਿੰਘ ਨਡਾਲੋ, ਬੈਲਜੀਅਮ ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਅਤੇ ਅਮਰੀਕਾ ਤੋਂ ਗੁਰਮੇਲ ਸਿੰਘ ਢੇਸੀ ਨੇ ਇਸ ਮੋਗਾ ਕਨਵੈਨਸ਼ਨ ਨੂੰ ਸਫ਼ਲ ਬਣਾਉਣ ਲਈ ਆਪਣਾ ਕੌਮੀ ਫਰਜ਼ ਜਾਣ ਕੇ ਪ੍ਰਬੰਧਕਾਂ ਦਾ ਸਾਥ ਦੇਣ ਦੀ ਸਮੂੰਹ ਸਿੱਖ ਸੰਗਤਾਂ ਪੰਥਕ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਅਤੇ ਵਿਦੇਸ਼ਾ ਵਿੱਚ ਵੱਸਦੇ ਸਿੱਖ ਕੌਮ ਦੀਆਂ ਜਥੇਬੰਦੀਆ, ਸੰਸਥਾਵਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਨੁਮਾਇੰਦੇ ਜਰੂਰ ਭੇਜਣ ਜਾਂ ਆਪਣੀ ਰਾਏ ਜਰੂਰ ਭੇਜਣ ਤਾਂ ਸਾਰੇ ਰੱਲ੍ਹ ਕੇ ਸਾਂਝੀ ਨੀਤੀ ਰਾਂਹੀ ਕੋਈ ਠੋਸ ਪ੍ਰੋਗਰਾਮ ਉਲੀਕ ਸਕਣ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਕਿਹਾ ਕਿ ਪੰਜਾਬ ਵਿੱਚ ਕੇਵਲ ਦਲ ਖਾਲਸਾ ਜਥੇਬੰਦੀ ਨੇ ਹੀ ਪਹਿਲਕਦਮੀ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਹੋਏ ਖਾਲਿਸਤਾਨੀ ਸਿੱਖ ਆਗੂਆਂ ਦੇ ਹੋਏ ਕਤਲ ਅਤੇ ਕਤਲ ਕਰਨ ਦੀਆਂ ਸਾਜਿਸ਼ਾਂ ਵਿੱਚ ਸ਼ਾਮਲ ਭਾਰਤੀ ਹਿੰਦ ਹਕੂਮਤ ਵਲੋਂ ਕੀਤੇ ਜਾ ਰਹੇ ਟਰਾਂਸ ਨੈਸ਼ਨਲ ਰੇਪਰੇਸ਼ਨ ਦੇ ਖਿਲਾਫ ਆਵਾਜ਼ ਚੁੱਕੀ ਹੈ ਸੋ ਸਾਨੂੰ ਸਾਰਿਆਂ ਨੂੰ 5 ਦਸੰਬਰ ਨੂੰ ਮੋਗਾ ਕਨਵੈਨਸ਼ਨ ਵਿੱਚ ਵੱਧ ਚੜ ਕੇ ਹਾਜ਼ਰੀ ਭਰਨੀ ਚਾਹੀਦੀ ਹੈ