Demand to ban Sonia Gandhi’s book; BJP MLA writes to CM Fadnavis
ਸੋਨੀਆ ਗਾਂਧੀ ਦੀ ਕਿਤਾਬ ’ਤੇ ਪਾਬੰਦੀ ਦੀ ਮੰਗ, ਭਾਜਪਾ ਵਿਧਾਇਕ ਨੇ CM ਫੜਨਵੀਸ ਨੂੰ ਲਿਖਿਆ ਪੱਤਰ
ਨਾਗਪੁਰ (ਆਵਾਜ਼ਿ ਕੌਮ ਬਿਊਰੋ)-ਭਾਜਪਾ ਵਿਧਾਇਕ ਕ੍ਰਿਸ਼ਨਾ ਖੋਪੜੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਪੱਤਰ ਲਿਖ ਕੇ ਸੂਬੇ ਵਿਚ ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਕਿਤਾਬ ਦੀ ਸਮੱਗਰੀ ਸੂਬੇ ਅਤੇ ਦੇਸ਼ ਵਿਚ ਫ਼ਿਰਕੂ ਤਣਾਅ ਭੜਕਾ ਸਕਦੀ ਹੈ। ਖੋਪੜੇ ਨੇ ਆਈ. ਏ. ਐੱਨ. ਐੱਸ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਨੀਆ ਗਾਂਧੀ ਨੇ ਇਸ ਕਿਤਾਬ ਨੂੰ ਆਪਣੀ ਸਵੈ-ਜੀਵਨੀ ਵਜੋਂ ਪ੍ਰਕਾਸ਼ਿਤ ਕੀਤਾ ਹੈ, ਪਰ ਇਸ ਵਿਚ ਅਜਿਹੀਆਂ ਗੱਲਾਂ ਹਨ ਜੋ ਦੇਸ਼ ਦੇ ਮਾਹੌਲ ਨੂੰ ਖ਼ਰਾਬ ਕਰ ਸਕਦੀਆਂ ਹਨ ਅਤੇ ਦੰਗੇ ਭੜਕਾ ਸਕਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਿਤਾਬ ਇੱਕ ‘ਸੋਚੀ-ਸਮਝੀ ਯੋਜਨਾ’ ਤਹਿਤ ਪ੍ਰਕਾਸ਼ਿਤ ਕੀਤੀ ਗਈ ਹੈ।

