Jay Chaudhry has built a 4 lakh crore empire in America! He has become the 122nd richest person in the country
ਅਮਰੀਕਾ ‘ਚ ਜੈ ਚੌਧਰੀ ਨੇ ਖੜ੍ਹਾ ਕੀਤਾ 4 ਲੱਖ ਕਰੋੜ ਦਾ ਸਾਮਰਾਜ ! ਬਣੇ ਦੇਸ਼ ਦੇ 122ਵੇਂ ਸਭ ਤੋਂ ਅਮੀਰ ਵਿਅਕਤੀ
Washinton, (ਆਵਾਜ਼ਿ ਕੌਮ ਬਿਊਰੋ)-ਹਿਮਾਚਲ ਪ੍ਰਦੇਸ਼ ਦੇ ਪਿੰਡ ਦੇ ਜਨਮੇ ਜੈ ਚੌਧਰੀ ਨੇ ਲਗਭਗ 4.08 ਲੱਖ ਕਰੋੜ ਰੁਪਏ ਦਾ ਸਾਈਬਰ ਕਾਰੋਬਾਰ ਖੜ੍ਹਾ ਕੀਤਾ ਹੈ। ਉਨ੍ਹਾਂ ਦੀ ਕੰਪਨੀ ਜ਼ੈੱਡਸਕੇਲਰ ਕ੍ਰਾਊਡਸਟ੍ਰਾਈਕ ਨਾਲ 4.08 ਲੱਖ ਕਰੋੜ ਰੁਪਏ ਦੇ ਪ੍ਰਸਤਾਵਿਤ ਸੌਦੇ ਦਾ ਹਿੱਸਾ ਬਣਨ ਵਾਲੀ ਹੈ, ਜਿਸ ਨਾਲ ਚੌਧਰੀ ਪਰਿਵਾਰ (ਕੰਪਨੀ ਵਿਚ ਇਕ-ਤਿਹਾਈ ਤੋਂ ਵੱਧ ਹਿੱਸੇਦਾਰੀ) ਨੂੰ ਵੱਡਾ ਲਾਭ ਮਿਲੇਗਾ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਅਨੁਸਾਰ, ਉਨ੍ਹਾਂ ਦੀ ਨਿੱਜੀ ਦੌਲਤ ਕਰੀਬ 1.11 ਲੱਖ ਕਰੋੜ ਰੁਪਏ ਹੈ ਅਤੇ ਉਹ ਅਮਰੀਕਾ ਦੇ 122ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਕਿਸਾਨ ਪਰਿਵਾਰ ’ਚੋਂ ਉੱਠੇ ਚੌਧਰੀ ਦੇ ਪਿੰਡ ਵਿਚ ਕਿਸ਼ੋਰ ਉਮਰ ਤੱਕ ਬਿਜਲੀ ਅਤੇ ਟੂਟੀਆਂ ਦਾ ਪਾਣੀ ਨਹੀਂ ਸੀ। ਵਜ਼ੀਫ਼ੇ ’ਤੇ ਅਮਰੀਕਾ ਪਹੁੰਚ ਕੇ ਉਨ੍ਹਾਂ ਨੇ 3 ਮਾਸਟਰ ਡਿਗਰੀਆਂ ਅਤੇ ਐੱਮ.ਬੀ.ਏ. ਕੀਤੀ। 1996 ਵਿਚ ਕਰੀਬ 4.64 ਕਰੋੜ ਰੁਪਏ ਦੀ ਬੱਚਤ ਨਾਲ ‘ਸਕਿਓਰਆਈਟੀ’ ਸ਼ੁਰੂ ਕਰ ਕੇ ਉਨ੍ਹਾਂ ਨੇ 1998 ਵਿਚ ਵੇਰੀਸਾਈਨ ਨੂੰ ਕਰੀਬ 64 ਕਰੋੜ ਵਿਚ ਵੇਚੀ ਅਤੇ 3 ਹੋਰ ਕੰਪਨੀਆਂ ਵੀ ਵੇਚੀਆਂ। 2007 ਵਿਚ ਜ਼ੈੱਡਸਕੇਲਰ ਦੀ ਸਥਾਪਨਾ ਕੀਤੀ, ਜੋ ‘ਜ਼ੀਰੋ ਟਰੱਸਟ’ ਅਤੇ ਕਲਾਊਡ ਸੁਰੱਖਿਆ ਮਾਡਲ ’ਤੇ ਕੰਮ ਕਰਦੀ ਹੈ। ਮਹਾਮਾਰੀ ਦੌਰਾਨ ਰਿਮੋਟ ਕੰਮ ਵਧਣ ਨਾਲ ਨਵੰਬਰ 2021 ਵਿਚ ਇਸ ਦਾ ਸ਼ੇਅਰ 34,860 ਰੁਪਏ ਪਹੁੰਚ ਗਿਆ।

