A boy studying in a government school brought a gun to class! A shot went off while he was showing it to his friends, and then…
ਸਰਕਾਰੀ ਸਕੂਲ ‘ਚ ਪੜ੍ਹਦਾ ਮੁੰਡਾ ਕਲਾਸ ‘ਚ ਲੈ ਆਇਆ ਬੰਦੂਕ ! ਦੋਸਤਾਂ ਨੂੰ ਦਿਖਾਉਂਦਿਆਂ ਚੱਲੀ ਗੋਲ਼ੀ, ਫ਼ਿਰ…
ਪਲੱਕੜ (ਆਵਾਜ਼ਿ ਕੌਮ ਬਿਊਰੋ)-ਉੱਤਰੀ ਕੇਰਲਮ ਦੇ ਪਲੱਕੜ ’ਚ ਤ੍ਰਿਥਲਾ ਨੇੜੇ ਇਕ ਸਰਕਾਰੀ ਸਕੂਲ ’ਚ ਮੰਗਲਵਾਰ ਗੋਲੀ ਚੱਲਣ ਨਾਲ 9ਵੀਂ ਜਮਾਤ ਦਾ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਪੁਲਸ ਅਨੁਸਾਰ ਇਕ ਹੋਰ ਵਿਦਿਆਰਥੀ ਕਥਿਤ ਰੂਪ ’ਚ ਸਕੂਲ ’ਚ ਬੰਦੂਕ ਲੈ ਕੇ ਆਇਆ ਸੀ। ਇਸ ਘਟਨਾ ਮਗਰੋਂ ਸਕੂਲ ਕੰਪਲੈਕਸ ‘ਚ ਭਾਜੜਾਂ ਪੈ ਗਈਆਂ। ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਪੁਲਸ ਨੂੰ ਸ਼ੱਕ ਹੈ ਕਿ ਗੋਲੀ ਦੇਸੀ ਬੰਦੂਕ ਨਾਲ ਚਲਾਈ ਗਈ ਸੀ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੱਚਾ ਇਸ ਨੂੰ ਲੈ ਕੇ ਸਕੂਲ ਕਿਵੇਂ ਪਹੁੰਚਿਆ? ਇਹ ਵੀ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਨ੍ਹਾਂ ਹਾਲਾਤ ’ਚ ਚਲਾਈ ਗਈ? ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

