History made in space: Muhammad Zeeshan Ali becomes the first Pakistani to reach the Tiangong station
ਪੁਲਾੜ ‘ਚ ਰਚਿਆ ਇਤਿਹਾਸ, ਤਿਆਂਗੋਂਗ ਸਟੇਸ਼ਨ ‘ਤੇ ਪਹੁੰਚਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ ਮੁਹੰਮਦ ਜ਼ੀਸ਼ਾਨ ਅਲੀ
ਬੀਜਿੰਗ/ਜੀਕੁਆਨ (ਆਵਾਜ਼ਿ ਕੌਮ ਬਿਊਰੋ)-ਚੀਨ ਨੇ ਬੁੱਧਵਾਰ ਨੂੰ ਆਪਣੇ ਮਨੁੱਖੀ ਪੁਲਾੜ ਜਹਾਜ਼ ‘ਸ਼ੇਨਜ਼ੋਊ-24’ ਦੀ ਸਫ਼ਲ ਲਾਂਚਿੰਗ ਕੀਤੀ। ਇਸ ਵਿਚ ਪਾਕਿਸਤਾਨ ਦੇ ਮੁਹੰਮਦ ਜ਼ੀਸ਼ਾਨ ਅਲੀ ਸਮੇਤ 3 ਪੁਲਾੜ ਯਾਤਰੀ ਸਵਾਰ ਹਨ। ਅਲੀ ਚੀਨ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਪਹਿਲੇ ਵਿਦੇਸ਼ੀ ਨਾਗਰਿਕ ਅਤੇ ਤਿਆਂਗੋਂਗ ਪੁਲਾੜ ਸਟੇਸ਼ਨ ਉੱਤੇ ਪਹੁੰਚਣ ਵਾਲੇ ਪਹਿਲੇ ਪਾਕਿਸਤਾਨੀ ਪੁਲਾੜ ਯਾਤਰੀ ਹਨ। ‘ਲੌਂਗ ਮਾਰਚ-2ਐੱਫ਼’ ਰਾਕੇਟ ਦੀ ਮਦਦ ਨਾਲ ਜਹਾਜ਼ ਨੂੰ ਉੱਤਰ-ਪੱਛਮੀ ਚੀਨ ਦੇ ਜੀਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਕੁਝ ਹੀ ਮਿੰਟਾਂ ਵਿਚ ਲਾਂਚ ਨੂੰ ਸਫ਼ਲ ਐਲਾਨ ਦਿੱਤਾ। ਟੀਮ ਵਿਚ ਮਿਸ਼ਨ ਕਮਾਂਡਰ ਤਾਂਗ ਹੋਂਗਬੋ, ਫਲਾਈਟ ਇੰਜੀਨੀਅਰ ਵੂ ਯੀ ਅਤੇ ਪਾਕਿਸਤਾਨੀ ਪੁਲਾੜ ਯਾਤਰੀ ਜ਼ੀਸ਼ਾਨ ਅਲੀ ਸ਼ਾਮਲ ਹਨ। ਜਹਾਜ਼ ਦੇ ਲੱਗਭਗ 3 ਘੰਟਿਆਂ ਵਿਚ ਤਿਆਂਗੋਂਗ ਪੁਲਾੜ ਸਟੇਸ਼ਨ ਨਾਲ ਜੁੜਨ ਦੀ ਸੰਭਾਵਨਾ ਹੈ। ਅਲੀ ਲੱਗਭਗ ਇਕ ਹਫ਼ਤੇ ਬਾਅਦ ‘ਸ਼ੇਨਜ਼ੋਊ-23’ ਰਾਹੀਂ ਧਰਤੀ ਉੱਤੇ ਵਾਪਸ ਪਰਤਣਗੇ। ਮਿਸ਼ਨ ਦੌਰਾਨ 90 ਤੋਂ ਵੱਧ ਵਿਗਿਆਨਕ ਪ੍ਰਯੋਗ ਅਤੇ ਤਕਨੀਕੀ ਜਾਂਚਾਂ ਕੀਤੇ ਜਾਣ ਦੀ ਯੋਜਨਾ ਹੈ। ਇਸ ਦਾ ਮਕਸਦ ਸਟੇਸ਼ਨ ਦਾ ਨਿਯਮਿਤ ਸੰਚਾਲਨ, ਰੱਖ-ਰਖਾਅ ਅਤੇ ਖੋਜ ਗਤੀਵਿਧੀਆਂ ਜਾਰੀ ਰੱਖਣਾ ਵੀ ਹੈ। ਇਹ ਉਡਾਣ ਫ਼ਰਵਰੀ 2025 ਵਿਚ ਚੀਨ ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਦਾ ਨਤੀਜਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਨੂੰ ਕੌਮੀ ਮਾਣ ਦਾ ਪ੍ਰਤੀਕ ਦੱਸਦਿਆਂ ਚੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਪੁਲਾੜ ਯਾਤਰੀ ਨਹੀਂ, ਸਗੋਂ ਪੂਰੇ ਪਾਕਿਸਤਾਨ ਦੀ ਪ੍ਰਾਪਤੀ ਹੈ।

