“Punjab Kabaddi Federation Matches at Village Mauli Witness Special Presence of Sant Baba Jatinder Singh Gobind Bagh Wale and Bhai Rajinder Singh Raja”

ਕਬੱਡੀ ਫੈਡਰੇਸ਼ਨ ਦੇ ਮੁਕਾਬਲੇ ਪਿੰਡ ਮੌਲੀ ਵਿਖੇ ਸੰਤ ਬਾਬਾ ਜਤਿੰਦਰ ਸਿੰਘ ਜੀ ਗੋਬਿੰਦ ਬਾਗ ਵਾਲੇ ਕਾਰਜਕਾਰੀ ਪੰਜਾਬ ਪ੍ਰਧਾਨ ਅਤੇ ਭਾਈ ਰਜਿੰਦਰ ਸਿੰਘ ਜੀ ਰਾਜਾ ਵਿਸ਼ੇਸ਼ ਤੌਰ ਤੇ ਪਹੁੰਚੇ।

(ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ) ਮਿਤੀ 4 ਜਨਵਰੀ ਨੂੰ ਅੰਡਰ 14 ਮੇਜਰ ਦੀ ਕਬੱਡੀ ਫੈਡਰੇਸ਼ਨ ਦੇ ਮੁਕਾਬਲੇ ਪਿੰਡ ਮੌਲੀ ਵਿਖੇ ਕਰਵਾਏ ਗਏ ਜਿਸ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸੰਤ ਬਾਬਾ ਜਤਿੰਦਰ ਸਿੰਘ ਜੀ ਗੋਬਿੰਦ ਬਾਗ ਵਾਲੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਫੈਡਰੇਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।


ਇਸ ਮੌਕੇ ਭਾਈ ਰਜਿੰਦਰ ਸਿੰਘ ਜੀ ਰਾਜਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਇੰਟਰਨੈਸ਼ਨਲ ਪੰਥਕ ਦਲ,ਲੱਖਨ ਸਿੰਘ ਕਬੱਡੀ ਕੋਚ, ਗੁਰਮੁੱਖ ਸਿੰਘ ਕਬੱਡੀ ਕੋਚ,ਚੇਅਰਮੈਨ ਹਾਕਮ ਸਿੰਘ ਜੀ ਟੋਨਾ ਬਰਾੜ, ਜਨਰਲ ਸਕੱਤਰ ਟੋਨੀ ਸੰਧੂ ਰੁੜਕਾ ਕਲਾ, ਗੁਰਪਾਲ ਸਿੰਘ ਪਾਲਾ ਮੌਲੀ, ਵਾਈਸ ਪ੍ਰਧਾਨ ਸੱਜਣ ਸਿੰਘ ਸੰਤੂ ਨੰਗਲ, ਮਨਜੀਤ ਸਿੰਘ ਖੋਖਰ ਫੌਜੀਆਂ, ਕਾਕਾ ਕਲੇਰ, ਬਾਊ ਔਲਖ, ਅਵਤਾਰ ਸਿੰਘ ਤਾਰੀ ਬਠਿੰਡਾ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਨਿੱਕਾ ਭਾਣੋਕੀ ਮਨਪ੍ਰੀਤ ਜਗਤਪੁਰੀਆ ਆਦਿਕ ਹੋਰ ਮੋਹਤਵਰ ਸੱਜਣ ਹਾਜ਼ਰ ਸਨ।