“Kabaddi Cup Dedicated to Baba Bir Singh Ranghrete’s 260th Martyrdom Anniversary Aims to Inspire Youth Towards Sports: Jathedar Baba Major Singh Sodhi”

ਜੰਡਿਆਲਾ ਗੁਰੂ ( ਕੁਲਵੰਤ ਸਿੰਘ ਵਿਰਦੀ) ਬ੍ਰਹਮ ਗਿਆਨੀ ਮਹਾਂਬਲੀ ਬਹਾਦਰ ਜਰਨੈਲ ਸ਼ਹੀਦ ਬਾਬਾ ਬੀਰ ਸਿੰਘ ਜੀ ਰੰਘਰੇਟਾ ਦਾ 260 ਵਾਂ ਸ਼ਹੀਦੀ ਦਿਹਾੜਾ ਰੰਘਰੇਟਾ ਕੌਮ ਦੀ ਬੁਲੰਦ ਆਵਾਜ਼ ਪੜੇ ਲਿਖੇ ਸੂਝਵਾਨ ਵਿਦਵਾਨ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਪੂਰੇ ਜ਼ੋਰਾਂ ਸ਼ੋਰਾਂ ਨਾਲ ਵੱਡੀ ਪੱਧਰ ਤੇ 5 ਤੋਂ 7 ਤੱਕ ਮਨਾਇਆਂ ਜਾ ਰਿਹਾ ਹੈ , ਅਖੰਡ ਪਾਠਾਂ ਦੇ ਲਗਾਤਾਰ ਭੋਗ ਪਾਏ ਜਾ ਰਹੇ ਹਨ ਅਤੇ ਸੰਗਤਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਹਿੱਤ ਵਿਰਸਾ ਸੰਭਾਲ ਨਗਰ ਕੀਰਤਨ ਸਜਾਏ ਰਹੇ ਹਨ, ਧਾਰਮਿਕ ਦੀਵਾਨ ਤੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਈ 6 ਫਰਵਰੀ ਸ਼ਾਮ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਅਤੇ ਗੁਰਮਤਿ ਸਮਾਗਮ ਸਬੰਧੀ 5 ਫਰਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 7 ਫਰਵਰੀ ਨੂੰ ਵੱਡਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਕਬੱਡੀ ਕੱਪ ਮੁਕਾਬਲਾ ਦਸਮੇਸ਼ ਤਰਨਾ ਦਲ ਦੇ ਮੁੱਖ ਹੈੱਡ ਕੁਵਾਟਰ ਛਾਉਣੀ ਨਿਹੰਗ ਸਿੰਘਾਂ ਪਿੰਡ ਚਾਟੀ ਵਿੰਡ ਲੇਹਲ, ਮਾਂਗਾ ਸਰਾਏ ਮਹਿਤਾ ਰੋਡ ਅੰਮ੍ਰਿਤਸਰ ਵਿਖੇ ਹੋ ਰਿਹਾ ਹੈ, ਭਾਈ ਖਾਲਸਾ ਨੇ ਦੱਸਿਆ ਦੇਸ਼ਾਂ ਵਿੱਚ ਵੱਸਦੇ ਸਿੱਖਾਂ ਦਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਨੂੰ ਭਰਵਾਂ ਢੁਕਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਸਮਾਗਮ ਵਿੱਚ ਸਮੂਹ ਸੰਤ ਸਮਾਜ ਨਿਰਮਲੇ ਤੇ ਹੋਰ ਸਾਧੂ ਮਹਾਤਮਾ ਦੇ ਨਾਲ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ ਤੇ ਵੱਡੀ ਗਿਣਤੀ ਵਿੱਚ ਧਾਰਮਿਕ ਸਿਆਸੀ ਸਮਾਜਿਕ ਆਗੂ ਪਹੁੱਚ ਰਹੇ ਹਨ ਅਤੇ ਸਮਗਾਗ ਦੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਭਾਈ ਖਾਲਸਾ ਨੇ ਦੱਸਿਆ 6 ਫਰਵਰੀ ਦੇ ਸ਼ਾਮ ਕਬੱਡੀ ਕੱਪ ਮੁਕਾਬਲੇ ਦੇ ਸਮੂਹ ਖਿਡਾਰੀਆਂ ਤੇ ਦਰਸ਼ਕਾਂ ਲਈ ਵਿਸ਼ੇਸ਼ ਸਾਰੇ ਰਹਿਣ ਸਹਿਣ ਤੇ ਖਾਣੇ ਦੇ ਪ੍ਰਬੰਧ ਜੰਗੀ ਪੱਧਰ ਤੇ ਕਰ ਲਏ ਹਨ, ਭਾਈ ਖਾਲਸਾ ਨੇ ਦੱਸਿਆ ਖਿਡਾਰੀਆਂ ਨੂੰ ਵੱਡੀ ਪੱਧਰ ਤੇ ਇਨਾਮ ਤਕਸੀਮ ਕੀਤੇ ਜਾਣਗੇ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਦਿਨ ਰਾਤ ਵਰਤਦੇ ਰਹਿਣਗੇ, ਮੁੱਖ ਪ੍ਰਬੰਧਕ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਵੱਲੋਂ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਦੇ ਨਾਲ ਨਾਲ ਸਥਾਨਕ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਧਾਰਮਿਕ ਸਮਾਗਮਾ ਵਿਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਜੀ