“Akali Dal ‘Waris Punjab De’ Holds Special Meeting on Amritsar Urban Expansion”

ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਤੱਕ ਪਹੁੰਚ ਕੀਤੀ ਜਾਵੇਗੀ : ਬਾਬੂ ਸਿੰਘ ਬਰਾੜ

ਅੰਮ੍ਰਿਤਸਰ 16 ਫਰਵਰੀ ( ) ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋਂ ਅੱਜ ਅੰਮ੍ਰਿਤਸਰ ਸ਼ਹਿਰ ਵਿੱਚ ਅਬਜ਼ਰਵਰ ਭਾਈ ਅਮਨਦੀਪ ਸਿੰਘ ਜੀ ਡੱਡੂਆਣਾਂ ਅਤੇ ਮੁੱਖ ਕਾਰਜਕਾਰੀ ਕਮੇਟੀ ਮੈਂਬਰ ਜਿੰਨਾਂ ਵਿੱਚ ਭਾਈ ਭੁਪਿੰਦਰ ਸਿੰਘ ਜੀ ਗੱਦਲੀ, ਭਾਈ ਸ਼ਮਸ਼ੇਰ ਸਿੰਘ ਜੀ ਪੱਧਰੀ, ਭਾਈ ਹਰਜੀਤ ਸਿੰਘ ਜੀ ਪੁਰੇਵਾਲ, ਭਾਈ ਕੁਲਬੀਰ ਸਿੰਘ ਜੀ ਗੰਡੀਵਿੰਡ ਅਤੇ ਭਾਈ ਪਰਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਮੁੱਖ ਆਗੂਆਂ ਭਾਈ ਸੁਖਦੇਵ ਸਿੰਘ ਜੀ ਕਾਦੀਆਂ, ਭਾਈ ਹਰਭਜਨ ਸਿੰਘ ਜੀ ਤੁੜ ਅਤੇ ਭਾਈ ਹਰਭਜਨ ਸਿੰਘ ਜੀ ਦੇ ਨਾਲ ਸ੍ਰ ਬਾਬੂ ਸਿੰਘ ਜੀ ਬਰਾੜ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਭਾਈ ਧਨਵੰਤ ਸਿੰਘ ਜੀ, ਭਾਈ ਦਯਾ ਸਿੰਘ ਜੀ, ਭਾਈ ਦਿਲਰਾਜ ਸਿੰਘ ਜੀ, ਭਾਈ ਵਿਕਰਮਜੀਤ ਸਿੰਘ ਜੀ @ ਪਾਰਸ ਸਿੰਘ ਜੀ, ਸ੍ਰੀ ਵਰਿੰਦਰ ਸ਼ਰਮਾ ਜੀ, ਤਾਰਿਕ ਮੁਹੰਮਦ ਜੀ, ਭਾਈ ਸਵਰਨ ਸਿੰਘ ਜੀ ਗੋਲਡਨ, ਭਾਈ ਜਸਪਾਲ ਸਿੰਘ ਜੀ, ਭਾਈ ਹਰਮਿੰਦਰ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਸੈਣੀ, ਭਾਈ ਕੁਲਵਿੰਦਰ ਸਿੰਘ ਜੀ ਮਾਨ, ਭਾਈ ਕਵਲਜੀਤ ਸਿੰਘ ਜੀ ਤਲਵੰਡੀ, ਭਾਈ ਲਖਵਿੰਦਰ ਸਿੰਘ ਜੀ ਢਿੰਗਨੰਗਲ, ਭਾਈ ਦਲਜੀਤ ਸਿੰਘ ਜੀ ਤਲਵੰਡੀ, ਭਾਈ ਕਿਸ਼ਨ ਸਿੰਘ ਜੀ ਤਲਵੰਡੀ ਦਸੌਂਧਾ ਸਿੰਘ, ਭਾਈ ਰਾਜਵਿੰਦਰ ਸਿੰਘ ਤਲਵੰਡੀ ਦਸੌਂਧਾ ਸਿੰਘ, ਭਾਈ ਸੁਖਪ੍ਰੀਤ ਸਿੰਘ ਅਜਨਾਲਾ, ਭਾਈ ਸੁਖਬੀਰ ਸਿੰਘ ਚੀਮਾਂ, ਭਾਈ ਸਤਿੰਦਰਪਾਲ ਸਿੰਘ ਜੀ, ਭਾਈ ਕੰਵਲਜੀਤ ਸਿੰਘ ਮਨੀ, ਭਾਈ ਸੌਦਾਗਰ ਸਿੰਘ ਜੀ, ਭਾਈ ਰਘੁਬੀਰ ਸਿੰਘ ਭੁੱਚਰ, ਭਾਈ ਮਹਿੰਦਰਪਾਲ ਸਿੰਘ ਤੁੰਗ ਅਤੇ ਭਾਈ ਗੁਰਜੀਤ ਸਿੰਘ ਜੀ ਕੌਹਾਲੀ ਵੳ ਮੌਜੂਦ ਸਨ। ਇਸ ਮੀਟਿੰਗ ਵਿੱਚ ਪਾਰਟੀ ਦੇ ਸ਼ਹਿਰੀ ਢਾਂਚੇ ਦਾ ਵਿਸਥਾਰ ਕਰਕੇ ਹੋਰ ਮਜ਼ਬੂਤ ਬਣਾਉਣ ਅਤੇ ਜ਼ਮੀਨੀ ਪੱਧਰ ‘ਤੇ ਪਾਰਟੀ ਦੀ ਪਹੁੰਚ ਵਧਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।

ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰ ਬਾਬੂ ਸਿੰਘ ਜੀ ਬਰਾੜ ਨੇ ਸ਼ਹਿਰੀ ਢਾਂਚੇ ਦੇ ਵਿਸਥਾਰ ਲਈ ਬੋਲਦਿਆਂ ਹੋਇਆਂ ਕਿਹਾ ਹਰ ਵਾਰਡ ਵਿੱਚ ਪਾਰਟੀ ਦੀ ਪੰਜ-ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ, ਜੋ ਗਲੀਆਂ-ਮੁਹੱਲਿਆਂ ਤੱਕ ਪਾਰਟੀ ਦੀ ਅਵਾਜ਼ ਨੂੰ ਪਹੁੰਚਾਏਗੀ। ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਵਿਸ਼ੇਸ਼ ਯੋਜਨਾ ਤਿਆਰ ਕਰਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਾਰਟੀ ਦੀ ਪਹੁੰਚ ਵਧਾਈ ਜਾਵੇਗੀ। ਸ਼ਹਿਰ ਦੀਆਂ ਮਹਿਲਾਵਾਂ ਨੂੰ ਵੱਡੇ ਪੱਧਰ ‘ਤੇ ਪਾਰਟੀ ਨਾਲ ਜੋੜਨ ਲਈ ਵਿਸ਼ੇਸ਼ ਪ੍ਰੋਗਰਾਮ ਲਾਏ ਜਾਣਗੇ। ਪਾਰਟੀ ਦੀ ਨੀਤੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮਿਸ਼ਨ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਟੀਮ ਦਾ ਵਿਸਥਾਰ ਵੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਪਾਣੀ, ਬਿਜਲੀ, ਟ੍ਰੈਫਿਕ, ਵਿਕਾਸ ਅਤੇ ਹੋਰ ਜਨਤਕ ਮੁੱਦਿਆਂ ਨੂੰ ਲੈ ਕੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿੱਚ ਜ਼ਮੀਨੀ ਪੱਧਰ ‘ਤੇ ਸੰਘਰਸ਼ ਕਰਕੇ ਲੋਕਾਂ ਦੀ ਆਵਾਜ਼ ਬਣਿਆ ਜਾਵੇਗਾ ਨਾਲ ਹੀ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਪੰਜਾਬ ਦੀ ਵਿਰਾਸਤ ਨਾਲ ਜੋੜਿਆ ਜਾਵੇਗਾ। ਇਸ ਮੌਕੇ ਤੇ ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ ਬੋਲਦਿਆਂ ਹੋਇਆਂ ਕਿਹਾ ਕਿ ਹਰ ਕੋਈ, ਚਾਹੇ ਉਹ ਕਿਸੇ ਵੀ ਵਰਗ ਨਾਲ ਸਬੰਧ ਰੱਖਦਾ ਹੋਵੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੈਂਬਰਸ਼ਿਪ ਲੈਣ ਸਕਦਾ ਹੈ ਅਤੇ ਪੰਥ ਬਚਾਓ ਪੰਜਾਬ ਬਚਾਓ ਲਹਿਰ ਦਾ ਹਿੱਸਾ ਬਣ ਸਕਦਾ ਹੈ। ਇਸ ਮੌਕੇ ਤੇ ਭਾਈ ਅਮਨਦੀਪ ਸਿੰਘ ਜੀ ਡੱਡੂਆਣਾਂ ਨੇ ਕਿਹਾ ਕਿ ਸਾਡੀ ਪਾਰਟੀ ਇਕ ਲੋਕਪੱਖੀ ਅਜੈਂਡਾ ਲੈ ਕੇ ਸ਼ਹਿਰ ਦੀ ਹਰ ਵਾਰਡ ਵਿੱਚ ਮਜ਼ਬੂਤ ਢੰਗ ਨਾਲ ਖੜ੍ਹੀ ਹੋਵੇਗੀ ਅਤੇ ਨਾਲ ਹੀ ਅਗਲੇ ਦਿਨਾਂ ਵਿੱਚ ਪਾਰਟੀ ਵੱਲੋਂ ਸ਼ਹਿਰ ਦੇ ਹਰ ਹਲਕੇ ਵਿੱਚ ਮੀਟਿੰਗਾਂ ਕਰਕੇ ਨਵੇਂ ਆਗੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਪਾਰਟੀ ਦੀ ਸੰਰਚਨਾ ਨੂੰ ਹੋਰ ਵਧਾਇਆ ਜਾਵੇਗਾ।