“International Panthic Dal Attends Gurmat Samagam at the Residence of Bhai Satnam Singh Ji Saido Lehal Wale”

ਭਾਈ ਸਤਨਾਮ ਸਿੰਘ ਜੀ ਸੈਦੋ ਲੇਹਲ ਵਾਲਿਆਂ ਦੇ ਗ੍ਰਹਿ ਵਿਖੇ ਗੁਰਮਤਿ ਸਮਾਗਮ ਚ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਹਾਜ਼ਰੀ। 

(ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ) ਇੰਟਰਨੈਸ਼ਨਲ ਪੰਥਕ ਦਲ ਜਿਲਾ ਸ਼੍ਰੀ ਅੰਮ੍ਰਿਤਸਰ ਕਿਸਾਨ ਬਚਾਊ ਮੋਰਚੇ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਜੀ ਸੈਦੋ ਲੇਹਲ ਵਾਲਿਆਂ ਦੇ ਗ੍ਰਹਿ ਵਿਖੇ ਗੁਰਮਤਿ ਸਮਾਗਮ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਭਾਈ ਮਨਮੋਹਨ ਸਿੰਘ ਜੀ ਦੇ ਜਥੇ ਵੱਲੋਂ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇੰਟਰ ਨੈਸ਼ਨਲ ਪੰਥਕ ਦਲ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ ਜਿਸ ਵਿੱਚ ਜੱਥੇਦਾਰ ਬਾਬਾ ਨਛੱਤਰ ਸਿੰਘ ਜੀ ਭੈਣੀ ਮੱਸਾ ਸਿੰਘ ਪ੍ਰਧਾਨ ਅਸਟਰੀਆ ਯੂਰਪ, ਬਾਬਾ ਸੱਜਣ ਸਿੰਘ ਜੀ ਵਾੜਾ ਸ਼ੇਰ ਸਿੰਘ ਚੀਫ ਐਡਵਾਈਜ਼ਰ ਪੰਜਾਬ, ਭਾਈ ਗੁਰਭੇਜ ਸਿੰਘ ਜੀ ਭੈਣੀ ਮੱਸਾ ਸਿੰਘ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਭਾਈ ਭਾਈ ਮਨਪ੍ਰੀਤ ਸਿੰਘ ਜੀ ਇਕਾਈ ਪ੍ਰਧਾਨ ਦਸ਼ਮੇਸ਼ ਨਗਰ, ਅਤੇ ਹੋਰ ਸਮੂਹ ਵਰਕਰ ਸਾਹਿਬਾਨਾਂ ਨੇ ਹਾਜਰੀ ਭਰੀ। ਭਾਈ ਸਤਨਾਮ ਸਿੰਘ ਜੀ ਵੱਲੋਂ ਸਮੂਹ ਪਹੁੰਚੇ ਅਹੁਦੇਦਾਰ ਅਤੇ ਵਰਕਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਸਿਰਪਾਉ ਦੇ ਕੇ ਸਨਮਾਨ ਕੀਤਾ ਗਿਆ।

ਆਈਆਂ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਇਸ ਮੌਕੇ ਭਾਈ ਰਤਨ ਸਿੰਘ ਜੀ ਸੋਹੀ ਬਲਾਕ ਪ੍ਰਧਾਨ, ਭਾਈ ਗੁਰਦਿਆਲ ਸਿੰਘ ਇਕਾਈ ਪ੍ਰਧਾਨ ਸੈਦੋਲੇਹਲ, ਹਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਗੁਰਲਾਲ ਸਿੰਘ, ਧਰਵਿੰਦਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ ਗਿੱਲ ਬਾਸਰਕੇ ਭੈਣੀ, ਗੁਰਵੇਲ ਸਿੰਘ, ਭਾਈ ਭੁਪਿੰਦਰ ਸਿੰਘ ਹਾਜਰ ਸਨ।