ਵਕੀਲ ਪ੍ਰਧਾਨ ਜੀ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਗੁਜ਼ਰੇ ਪ੍ਰਧਾਨਾਂ ਵਿੱਚੋਂ ਮੱਕੜ ਜੀ ਤੋਂ ਬਾਅਦ ਦੂਜੇ ਕਮਜ਼ੋਰ ਪ੍ਰਧਾਨ ਸਾਬਤ ਹੋਏ ਹਨ

ਦੂਜੇ ਕਮਜ਼ੋਰ ਪ੍ਰਧਾਨ।
ਵਕੀਲ ਪ੍ਰਧਾਨ ਜੀ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਗੁਜ਼ਰੇ ਪ੍ਰਧਾਨਾਂ ਵਿੱਚੋਂ ਮੱਕੜ ਜੀ ਤੋਂ ਬਾਅਦ ਦੂਜੇ ਕਮਜ਼ੋਰ ਪ੍ਰਧਾਨ ਸਾਬਤ ਹੋਏ ਹਨ। ਉਹ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਦੇ ਪ੍ਰਤੀਨਿਧ ਘੱਟ ਅਤੇ ਇਕ ਪ੍ਰੀਵਾਰ ਦੀ ਸਿਆਸਤ ਦੇ ਪ੍ਰਤੀਨਿਧ ਜ਼ਿਆਦਾ ਸਨ। ਉਹਨਾਂ ਦੀ ਕਾਰਜ ਕੁਸ਼ਲਤਾ ਵੀ ਇਕ ਪ੍ਰਬੰਧਕ ਵਜੋਂ ਕਾਫੀ ਢਿੱਲੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮਾਂ ਦੇ ਉਹਨਾਂ ਨੇ ਗਲਤ ਫ਼ੈਸਲੇ ਲੈਕੇ ਇਸ ਕਰਕੇ ਦਰੁਸਤ ਨਹੀਂ ਕੀਤੇ ਸਨ ਕਿ ਸਿਆਸੀ ਦਬਾਅ ਕਾਰਨ ਮੈਨੂੰ ਕੁਝ ਸਹੀ ਫ਼ੈਸਲੇ ਵੀ ਗਲਤ ਕਰਨੇ ਪੈਣੇ ਹਨ। ਹੁਣ ਜਦੋਂ ਉਹ ਸਿੱਖ ਹਲਕਿਆਂ ਵਿੱਚ ਵਿਚਰਨ ਗਏ ਤਾਂ ਲੋਕਾਂ ਨੂੰ ਦੱਸਿਆ ਕਰਨਗੇ ਕਿ ਮੈਂ ਮਜਬੂਰ ਸੀ। ਮੇਰੀਆਂ ਮਜਬੂਰੀਆਂ ਸਨ ਜਿਸ ਕਰਕੇ ਮੈਂ ਸਹੀ ਗਲਤ ਵਿੱਚ ਅੰਤਰ ਕੱਢ ਕੇ ਸਹੀ ਫੈਸਲਾ ਨਹੀਂ ਕਰ ਸਕਿਆ ਸੀ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਟੈਲੀਕਾਸਟ ਉੱਤੋ PTC ਦੀ Monopoly ਏਕਾ ਅਧਿਕਾਰ ਖ਼ਤਮ ਕਰਨ ਦੀ ਗੱਲ ਅੰਦਰ ਖਾਤੇ ਉਸ ਨੇ ਹੀ ਤੋਰੀ ਸੀ। ਪਰ ਜਦੋਂ ਵੱਡੇ ਮਾਲਕ ਬਾਰੇ ਪਤਾ ਲੱਗਾ ਕਿ ਉਹ ਬਹੁਤ ਗੁੱਸੇ ਵਿੱਚ ਹੈ ਤਾਂ ਇਹ ਪਿਛਾਂਹ ਹੀ ਨਹੀਂ ਮੁੜੇ ਸਗੋਂ ਇਸ ਦੀ ਜ਼ਿੰਮੇਵਾਰੀ ਕਿਸੇ ਹੋਰ ਦੇ ਮੋਢਿਆਂ ਉਤੇ ਛੁੱਟ ਦਿੱਤੀ। ਥੋੜ੍ਹੇ ਦਿਨਾਂ ਤਕ ਇਹਨਾਂ ਦੀ ਹਾਲਤ ਬੀਬੀ ਪ੍ਰਧਾਨ ਵਰਗੀ ਹੋ ਜਾਣੀ ਆ। ਜੇਕਰ ਇਹਨਾਂ ਮਾੜਾ ਜਿਹਾ ਵੀ ਆਪਣਾ ਮੁੱਖੜਾ ਉੱਚਾ ਨੀਵਾਂ ਕੀਤਾ ਤਾਂ IT ਵਿੰਗ ਨੇ ਦੁਹਾਈ ਪਾ ਪਾ ਕੇ ਸੱਚ ਝੂਠ ਦੱਸਣਾ ਕਿ ਇਹਨਾਂ ਦੇ ਰਾਜ ਭਾਗ ਦੌਰਾਨ ਏਨੀ ਕੁਰੱਪਸ਼ਨ ਹੋਈ ਆ। ਦੱਸੋ ਜੀ ਆਪ ਜੀ ਨੂੰ ਅਜਿਹਾ ਵਕੀਲ ਪ੍ਰਧਾਨ ਚਾਹੀਦਾ ਜਿਸ ਨੂੰ ਕਨੂੰਨ ਬਾਰੇ ਕੁਝ ਨਹੀਂ ਪਤਾ। ਇਹਨਾਂ ਦੇ ਹਮਾਇਤੀ ਸਭ ਤੋਂ ਵੱਧ ਦੁਚਿੱਤੀ ਵਿੱਚ ਹੋਣਗੇ ਓਹ ਵੱਡੇ ਮਾਲਕ ਨਾਲ ਖੜ੍ਹੇ ਹੋਣ ਜਾਂ ਵਕੀਲ ਸਾਹਿਬ ਨਾਲ। ਦਰਬਾਰੀ ਤਾਂ ਅੱਜ ਹੀ ਨਵੇਂ ਪ੍ਰਧਾਨ ਲਈ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਲੈਣ ਤੁਰ ਪਏ ਹੋਣਗੇ। ਨਵੇਂ ਪ੍ਰਧਾਨ ਦਾ ਥਾਂ ਥਾਂ ਉੱਤੇ ਫੁੱਲਾਂ ਦੇ ਗੁਲਦਸਤਿਆਂ ਨਾਲ welcome ਹੋਵੇਗਾ। ਪਰ ਇਨ੍ਹਾਂ ਦਾ ਨਾਮ ਕਦੇ ਵੀ ਚੰਗੇ ਪ੍ਰਧਾਨ ਵਜੋਂ ਨਹੀਂ ਜਾਣਿਆ ਜਾਵੇਗਾ। ਕਿਉਂਕਿ ਇਹ ਉਹ ਸਾਰੇ ਮੌਕੇ ਆਪਣੇ ਹੱਥੀਂ ਖ਼ਤਮ ਕਰਕੇ ਆਏ ਹਨ।
ਬਾਕੀ ਸਭ ਨੇ ਇਥੋਂ ਜਾਣਾ ਹੈ। ਜਿਹੜਾ ਆਪਣੀ ਸ਼ਾਨ ਸਲਾਮਤਿ ਰੱਖ ਕੇ ਜਾਵੇਗਾ। ਉਹਦੀ ਦੀ ਸ਼ਾਨ ਸਲਾਮਤਿ ਰਹੇਗੀ।
ਡਾ. ਕਸ਼ਮੀਰ ਸਿੰਘ,
ਪੰਜਾਬੀ ਯੂਨੀਵਰਸਿਟੀ ਪਟਿਆਲਾ।