ਸ਼ਾਲੀਮਾਰ ਬਾਗ ਤੋਂ ਦਿੱਲੀ ਵਿਧਾਨ ਸਭਾ ਵਿੱਚ ਪੈਰ ਧਰਨ ਵਾਲੀ ਸ੍ਰੀਮਤੀ ਰੇਖਾ ਗੁਪਤਾ ਪਤਨੀ ਮੁਨੀਸ਼ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਵੇਗੀ।

ਸ਼ਾਲੀਮਾਰ ਬਾਗ ਤੋਂ ਦਿੱਲੀ ਵਿਧਾਨ ਸਭਾ ਵਿੱਚ ਪੈਰ ਧਰਨ ਵਾਲੀ ਸ੍ਰੀਮਤੀ ਰੇਖਾ ਗੁਪਤਾ ਪਤਨੀ ਮੁਨੀਸ਼ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਵੇਗੀ। 19 ਜੁਲਾਈ 1974 ਦੀ ਜਨਮੀ ਸ੍ਰੀਮਤੀ ਰੇਖਾ ਗੁਪਤਾ ਹਰਿਆਣਾ ਦੇ ਜੁਲਾਨਾ ਦੀ ਜੰਮਪਲ ਹੈ। ਉਹ ਪੇਸ਼ੇ ਤੋਂ ਵਕੀਲ ਰਹੇ ਹਨ। ਉਸਨੇ ਆਪਣੀ ਪੜ੍ਹਾਈ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ, ਦਿੱਲੀ ਯੂਨੀਵਰਸਿਟੀ ਅਤੇ IMIRC ਕਾਲਜ ਆਫ ਲਾਅ, ਗਾਜੀਆਬਾਦ ਤੋਂ ਪ੍ਰਾਪਤ ਕੀਤੀ ਹੈ। ਉਹ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਅਤੇ ਜਨਰਲ ਸਕੱਤਰ ਰਹੀ ਹੈ। ਉਹ ਦੋ ਵਾਰ 2007, 2012 ‘ਚ ਪੀਤਮਪੁਰਾ ਉੱਤਰੀ ਤੋਂ ਕੌਂਸਲਰ ਰਹੀ ਹੈ। ਉਹ ਸ਼ੁਸ਼ਮਾ ਸਵਰਾਜ, ਸ਼ੀਲਾ ਦੀਕਸ਼ਤ ਅਤੇ ਆਤਿਸ਼ੀ ਤੋਂ ਬਾਅਦ ਦਿੱਲੀ ਦੀ ਚੌਥੀ ਔਰਤ ਅਤੇ ਵੈਸੇ ਨੌਂਵੀਂ ਮੁੱਖ ਮੰਤਰੀ ਹੋਵੇਗੀ। ਉਹ ਕੱਲ੍ਹ ਰਾਮਲੀਲਾ ਮੈਦਾਨ ਵਿੱਚ ਅਹੁਦੇ ਦੀ ਸਹੁੰ ਚੁੱਕੇਗੀ। ਉਸਨੇ ਆਪ ਦੀ ਬੰਦਨਾ ਕੁਮਾਰੀ ਨੂੰ 29595 ਵੋਟਾਂ ਨਾਲ ਹਰਾਇਆ ਸੀ।
- ਸ਼ਿਵਜੀਤ ਸਿੰਘ ‘ਫਰੀਦਕੋਟ’