
ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵੱਲੋਂ ਇਤਿਹਾਸਕ ਫੈਸਲਾ
1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਸਰਸਵਤੀ ਵਿਹਾਰ ਸਿੱਖ ਹੱਤਿਆਕਾਂਡ ਦੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਿੱਲੀ ਦੀ ਰਾਊਜ਼ ਐਵੀਨਿਊ ਕੋਰਟ ਨੇ ਇਹ ਇਤਿਹਾਸਕ ਫੈਸਲਾ ਸੁਣਾਉਂਦਿਆਂ ਉਸਨੂੰ ਦੋਸ਼ੀ ਕਰਾਰ ਦਿੱਤਾ।
ਸੱਜਣ ਕੁਮਾਰ ‘ਤੇ ਕੀ ਸਨ ਦੋਸ਼?
1984 ਦੇ ਸਿੱਖ ਨਸਲਕੁਸ਼ੀ ਦੌਰਾਨ ਸਰਸਵਤੀ ਵਿਹਾਰ (Saraswati Vihar Sikhs Murder Case) ਵਿੱਚ ਦੋ ਸਿੱਖਾਂ, ਜਸਵੰਤ ਸਿੰਘ ਅਤੇ ਉਸਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਦੀ ਘਟਨਾ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਪਾਇਆ ਗਿਆ। ਅਦਾਲਤ ਨੇ ਇਹ ਮੰਨਿਆ ਕਿ ਸੱਜਣ ਕੁਮਾਰ ਨੇ ਭੀੜ ਨੂੰ ਉਕਸਾਇਆ, ਹੱਤਿਆਵਾਂ ਕਰਵਾਈਆਂ, ਅਤੇ ਪੀੜਤ ਪਰਿਵਾਰਾਂ ਦੀ ਜਾਇਦਾਦ ਤਬਾਹ ਕਰਵਾਈ।
ਸੱਜਣ ਕੁਮਾਰ ‘ਤੇ ਲਗੇ ਆਈ.ਪੀ.ਸੀ. ਦੇ ਇਹ ਮੁੱਖ ਦੋਸ਼:
ਸੱਜਣ ਕੁਮਾਰ ਖ਼ਿਲਾਫ਼ ਭਾਰਤੀ ਦੰਡ ਸੰਹਿਤਾ (IPC) ਦੀਆਂ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਲਾਏ ਗਏ, ਜਿਨ੍ਹਾਂ ਵਿੱਚ ਸ਼ਾਮਲ ਹਨ:
🔹 147 – ਦੰਗਾ
🔹 148 – ਘਾਤਕ ਹਥਿਆਰਾਂ ਨਾਲ ਦੰਗਾ
🔹 149 – ਗੈਰ-ਕਾਨੂੰਨੀ ਇਕੱਠ
🔹 302 – ਕਤਲ
🔹 308 – ਗੈਰ-ਕਾਨੂੰਨੀ ਕਤਲ ਦੀ ਕੋਸ਼ਿਸ਼
🔹 323 – ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ
🔹 395 – ਡਕੈਤੀ
🔹 397 – ਮੌਤ ਜਾਂ ਗੰਭੀਰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਨਾਲ ਡਕੈਤੀ
🔹 427 – ਨੁਕਸਾਨ ਪਹੁੰਚਾਉਣ ਵਾਲੀ ਸ਼ਰਾਰਤ
🔹 436 – ਅੱਗ ਜਾਂ ਵਿਸਫੋਟਕ ਪਦਾਰਥ ਨਾਲ ਸ਼ਰਾਰਤ
🔹 440 – ਜ਼ਖ਼ਮੀ ਕਰਵਾਉਣ ਵਾਲੀ ਸ਼ਰਾਰਤ
SIT ਦੀ ਜਾਂਚ: ਸੱਜਣ ਕੁਮਾਰ ਨੇ ਭੀੜ ਨੂੰ ਉਕਸਾਇਆ
ਵਿਸ਼ੇਸ਼ ਜਾਂਚ ਟੀਮ (SIT) ਦੇ ਅਨੁਸਾਰ, ਸੱਜਣ ਕੁਮਾਰ ਨੇ ਭੀੜ ਨੂੰ ਪੀੜਤ ਸਿੱਖ ਪਰਿਵਾਰਾਂ ਦੇ ਘਰ ਤੇ ਹਮਲਾ ਕਰਨ, ਉਨ੍ਹਾਂ ਨੂੰ ਜ਼ਿੰਦਾ ਸਾੜਨ ਅਤੇ ਉਨ੍ਹਾਂ ਦੀ ਜਾਇਦਾਦ ਲੁੱਟਣ ਲਈ ਉਕਸਾਇਆ।
1 ਨਵੰਬਰ 2023 ਨੂੰ, ਅਦਾਲਤ ਨੇ ਸੱਜਣ ਕੁਮਾਰ ਦਾ ਬਿਆਨ ਦਰਜ ਕੀਤਾ, ਜਿਸ ਵਿੱਚ ਉਸਨੇ ਆਪਣੇ ਵਿਰੁੱਧ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ।
ਨਿਆਂ ਦੀ ਦੇਰ, ਪਰ ਅੰਨ੍ਹੇਰਾ ਨਹੀਂ!
1984 ਦੇ ਸਿੱਖ ਕਤਲੇਆਮ ਦੇ ਸ਼ਿਕਾਰ ਹੋਏ ਪਰਿਵਾਰ ਚਾਲੀ ਸਾਲਾਂ ਤੋਂ ਨਿਆਂ ਦੀ ਉਡੀਕ ਕਰ ਰਹੇ ਸਨ। ਹੁਣ, ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਨਾਲ, ਇਹ ਮਾਮਲਾ ਇੱਕ ਮਹੱਤਵਪੂਰਨ ਮੋੜ ‘ਤੇ ਪਹੁੰਚ ਗਿਆ ਹੈ।