ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂਸੱਤਾ ਅਤੇ ਜਥੇਦਾਰਾਂ ਦੇ ਸਨਮਾਨ ਬਹਾਲੀ ਦੇ ਸਬੰਧ ਵਿੱਚ ਯੂਕੇ ਦੇ ਗੁਰਦੁਆਰਾ ਸਮੈਦਿਕ ਵਿਚ ਕੀਤਾ ਗਿਆ ਵਿਸ਼ਾਲ ਪੰਥਕ ਇਕੱਠ

ਬ੍ਰਮਿੰਘਮ (ਆਵਾਜਿ ਕੌਮ ਬਿਊਰੋ) ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ 2 ਦਸੰਬਰ 2024 ਨੂੰ ਹੋਏ ਇਤਿਹਾਸਿਕ ਆਦੇਸ਼ਾਂ ਦੀ ਸ਼ਲਾਘਾ ਕਰਦਿਆਂ ਬਰਤਾਨੀਆਂ ਦੀਆਂ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਮੈਦਿਕ ਵਿਖੇ ਭਾਰੀ ਇਕੱਠ ਕੀਤਾ ਗਿਆ ਜਿਸ ਵਿੱਚ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਮੋਹਤਵਾਰ ਸੱਜਣਾਂ ਨੇ ਸੰਗਤ ਨੂੰ ਸੰਬੋਧਨ ਕੀਤਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਪ੍ਰਧਾਨ ਸ ਕੁਲਦੀਪ ਸਿੰਘ ਦਿਉਲ ਨੇ ਅਰੰਭਤਾਂ ਕਰਦਿਆਂ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੁੱਚੇ ਸਿੱਖਾਂ ਦੀ ਅਗਵਾਈ ਕਰਦੇ ਹਨ ਉੱਨਾਂ ਦਾ ਦਾਇਰਾ ਕਦੇ ਵੀ ਸੀਮਿਤ ਨਹੀਂ ਹੋ ਸਕਦਾ ਜਿਹੜੇ ਲੋਕ ਤਖ਼ਤ ਸਾਹਿਬ ਨੂੰ ਆਪਣੀ ਨਿੱਜੀ ਮਲਕੀਅਤ ਸਮਝਦੇ ਹਨ ਉੱਨਾਂ ਨੂੰ ਬਾਜ਼ ਆਉਣਾ ਚਾਹੀਦਾ
ਭਾਈ ਰਾਜ ਮਨਵਿੰਦਰ ਸਿੰਘ ਕੰਗ ਸਾਬਕਾ ਪ੍ਰਧਾਨ ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਦੋਂ ਇੰਗਲੈਂਡ ਆਏ ਉਹਨਾਂ ਦੇ ਨਾਲ ਹੋਈਆਂ ਮੀਟਿੰਗਾਂ ਦੇ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਜੋ ਉਪਰਾਲੇ ਪੰਥਕ ਦਰਦੀਆਂ ਨੇ ਕੀਤੇ ਉਹਨਾਂ ਦੇ ਬਾਰੇ ਵੀ ਦੱਸਿਆ
ਸਿੱਖ ਫੈਡਰੇਸ਼ਨ ਯੂ ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਬਹੁਤ ਸੁਹਿਰਦਤਾ ਨਾਲ ਸਾਰੇ ਪੰਥ ਨੂੰ ਇਕਜੁੱਟਤਾ ਨਾਲ ਤਖ਼ਤ ਸਾਹਿਬ ਦੇ ਫ਼ੈਸਲਿਆ ਨਾਲ ਖੜਨ ਦੀ ਅਪੀਲ ਕੀਤੀ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੂੰ ਜਥੇਦਾਰ ਸਾਹਿਬਾਨਾਂ ਦੀ ਨਿਯੁੱਕਤੀ ਅਤੇ ਬਰਖਾਸਤਗੀ ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ
ਭਾਈ ਦਇਆ ਸਿੰਘ ਪ੍ਰਧਾਨ ਗੁਰਦੁਆਰਾ ਹਰਿ ਰਾਏ ਸਾਹਿਬ ਵੈਸਟ ਬਰਾਮਵਿਚ ਨੇ ਆਖਿਆ ਕਿ ਇਸ ਸਮੇਂ ਸਾਨੂੰ ਜਥੇਦਾਰਾਂ ਸਾਹਿਬ ਨਾਲ ਖੜਨ ਦੀ ਲੋੜ ਹੈ ਇੰਟਰਨੈਸ਼ਨਲ ਪੰਥਕ ਦਲ ਦੇ ਮੁੱਖ ਬੁਲਾਰੇ ਭਾਈ ਕਪਤਾਨ ਸਿੰਘ ਜੀ ਹੁਣਾ ਨੇ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਅਤੇ ਕਥਾਵਾਚਕਾਂ ਨੂੰ ਆਖਿਆ ਕਿ ਇਸ ਸਮੇਂ ਤੁਹਾਡੇ ਬੋਲਣ ਦੀ ਲੋੜ ਹੈ
ਪੰਥਕ ਆਗੂ ਭਾਈ ਕੁਲਦੀਪ ਸਿੰਘ ਚਹੇੜੂ ਨੇ ਆਪਣੇ ਸੰਖੇਪ ਸ਼ਬਦਾਂ ਵਿੱਚ ਹੇਠ ਲਿਖੇ ਮਤੇ ਪੜ੍ਹ ਕੇ ਸੁਣਾਏ ਜਿਨਾਂ ਨੂੰ ਸਮੁੱਚੀ ਸੰਗਤ ਵੱਲੋਂ ਹੱਥ ਖੜ੍ਹੇ ਕਰਕੇ ਜੈਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦਿੱਤੀ ਗਈ
ਇੰਨਾਂ ਤੋਂ ਇਲਾਵਾ ਗੁਰਨਾਮ ਸਿੰਘ ਨਵਾਂਸ਼ਹਿਰ ਪ੍ਰਧਾਨ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ, ਜਸਪਾਲ ਸਿੰਘ ਨਿੱਜਰ ਪ੍ਰਧਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟ੍ਰੀਟ, ਰਘਬੀਰ ਸਿੰਘ ਬੀਰ੍ਹਾ ਪ੍ਰਧਾਨ ਗੁਰਦੁਆਰਾ ਬਾਬਾ ਸੰਗ ਸਮੈਦਿਕ, ਰਜਿੰਦਰ ਸਿੰਘ ਚਿੱਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਡਾਕਟਰ ਸਾਧੂ ਸਿੰਘ ਗੁਰਦੁਆਰਾ ਸਿੱਖ ਕੌਂਸਲ ਵੁਲਵਰਹੈਂਪਟਨ, ਤਰਸੇਮ ਸਿੰਘ ਦਿਉਲ ਬ੍ਰਿਟਿਸ਼ ਸਿੱਖ ਕੌਂਸਲ, ਭਾਈ ਚਰਨ ਸਿੰਘ ਪ੍ਰਧਾਨ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਟੀਵੀਡੇਲ, ਸ਼੍ਰੋਮਣੀ ਅਕਾਲੀ ਦਲ ਯੂ ਕੇ ਦੇ ਪ੍ਰਧਾਨ ਸੀ ਗੁਰਦੇਵ ਸਿੰਘ ਚੌਹਾਨ, ਭਾਈ ਬਲਦੇਵ ਸਿੰਘ ਸੁਪਰੀਮ ਸਿੱਖ ਕੌਂਸਲ ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ ਭਾਈ ਜਸਵਿੰਦਰ ਸਿੰਘ ਮੱਖਣਸ਼ਾਹ ਲੁਬਾਣਾ ਟਰੱਸਟ ਯੂ ਕੇ, ਦਰਸ਼ਨ ਸਿੰਘ ਲੋਟੇ ਪ੍ਰਧਾਨ ਮਿਲਟਨ ਕੀਨਜ ਗੁਰਦੁਆਰਾ, ਭਾਈ ਰਘਬੀਰ ਸਿੰਘ ਅਵਾਜਿ ਕੌਮ, ਭਾਈ ਰਣਜੀਤ ਸਿੰਘ ਵਿਰਕ, ਗੁਰਦੁਆਰਾ ਨਾਨਕਸਰ ਪਲੈਕ ਵਾਲਸਾਲ, ਸ ਜਸਵੰਤ ਸਿੰਘ, ਹਰਵੰਤ ਸਿੰਘ ਦਾਦੂਵਾਲ ਸਾਰਿਆਂ ਬੁਲਾਰਿਆਂ ਨੇ ਵਿਚਾਰ ਪੇਸ਼ ਕੀਤੇ
ਪੰਥਕ ਇਕੱਠ ਵਿੱਚ ਪਾਸ ਕੀਤੇ ਗਏ ਮਤੇ

- 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਆਏ ਆਦੇਸ਼ਾ ਦੀ ਅੱਜ ਦੇ ਪੰਥਕ ਇਕੱਠ ਵਿੱਚ ਯੂਕੇ ਦੀਆਂ ਸਮੁੱਚੀਆਂ ਸੰਗਤਾਂ ਵਲੋ ਸ਼ਲਾਘਾ ਕਰਦੇ ਹਾਂ, ਇਨਾਂ ਫੈਸਲਿਆ ਤੋ ਬਾਅਦ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿੱਜੀ ਤੌਰ ਤੇ ਜਿੰਨਾਂ ਲੋਕਾਂ ਵੱਲੋਂ ਕਿਰਦਾਰਕੁਸ਼ੀ ਕੀਤੀ ਗਈ ਉਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ
- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬ-ਉੱਚਤਾ ਅਤੇ ਅਜ਼ਾਦ ਪ੍ਰਭੂਸੱਤਾ ਵਾਸਤੇ ਰਣਨੀਤੀ ਤਿਆਰ ਕਰਨੀ ਜਿਸ ਵਿੱਚ ਵਿਸ਼ਵਭਰ ਵਿੱਚ ਵੱਸਦੇ ਸਿੱਖਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਇੰਨ-ਬਿੰਨ ਮੰਨਣਾ ਅਤੇ ਲਾਗੂ ਕਰਵਾਉਣਾ
- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਹੁਣਾ ਨੂੰ ਬੇਨਤੀ ਕੀਤੀ ਗਈ ਕਿ ਸਮੇਂ ਦੀ ਨਿਯਾਕਤ ਨੂੰ ਪਛਾਣਦਿਆਂ ਵਿਸ਼ਵ ਸਿੱਖ ਸੰਮੇਲਨ ਸੱਦਿਆ ਜਾਵੇ
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਗਈ ਅੱਜ ਦੇ ਇਸ ਬਿਖੜੇ ਸਮੇ ਦੌਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਜੇਕਰ ਅਹੁਦੇ ਤੋ ਬਰਖ਼ਾਸਤ ਕੀਤਾ ਤਾਂ ਸੰਸਾਰ ਭਰ ਦੇ ਸਿੱਖਾਂ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ