“Jagtar Singh Jaggi Johal Acquitted by Moga Special Court After 7 Years”

7 ਸਾਲ ਬਾਅਦ ਜਗਤਾਰ ਸਿੰਘ ਜੱਗੀ ਜੌਹਲ ਮੋਗਾ ਵਿਸ਼ੇਸ਼ ਅਦਾਲਤ ਵੱਲੋਂ ਬਰੀ
ਮੋਗਾ ਦੀ ਅਦਾਲਤ ਨੇ ਬਾਘਾਪੁਰਾਣਾ ਕੇਸ ਵਿਚ ਜੱਗੀ ਜੌਹਲ ਨੂੰ ਸਭ ਦੋਸ਼ਾਂ ਵਿਚੋਂ ਬਰੀ ਕੀਤਾ

ਮੋਗਾ: ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ, ਜੋ ਪਿਛਲੇ 7 ਸਾਲਾਂ ਤੋਂ ਭਾਰਤ ਵਿਚ ਕੈਦ ਸੀ, ਨੂੰ ਮੋਗਾ ਵਿਸ਼ੇਸ਼ ਅਦਾਲਤ ਵੱਲੋਂ ਸਭ ਦੋਸ਼ਾਂ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।

ਬਾਘਾਪੁਰਾਣਾ ਕੇਸ ਵਿੱਚ ਮਿਲੀ ਰਿਹਾਈ

ਮੋਗਾ ਦੀ ਯੁਆਪਾ ਵਿਸ਼ੇਸ਼ ਅਦਾਲਤ ਨੇ ਜੱਗੀ ਜੌਹਲ ਨੂੰ ਬਾਘਾਪੁਰਾਣਾ ਠਾਣੇ ਦੇ ਕੇਸ ਵਿੱਚ ਬਰੀ ਕਰ ਦਿੱਤਾ ਹੈ। ਜੱਗੀ ਜੌਹਲ ਨੂੰ 2 ਨਵੰਬਰ 2020 ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ ਜਾਣਕਾਰੀ

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਸ ਵਿੱਚ 4 ਨੌਜਵਾਨ ਬਰੀ ਹੋਏ ਹਨ, ਜਦਕਿ 3 ਹੋਰ ਵਿਅਕਤੀਆਂ ਨੂੰ ਅਸਲਾ ਕਾਨੂੰਨ ਤਹਿਤ 2-2 ਸਾਲ ਦੀ ਕੈਦ ਸੁਣਾਈ ਗਈ ਹੈ।

7 ਸਾਲਾਂ ਦੀ ਲੰਮੀ ਕੈਦ ਤੋਂ ਬਾਅਦ ਮਿਲੀ ਨਿਆਂ ਦੀ ਉਮੀਦ

ਜਗਤਾਰ ਸਿੰਘ ਜੱਗੀ ਜੌਹਲ ਦੇ ਪਰਿਵਾਰ ਅਤੇ ਹਮਦਰਦਾਂ ਵੱਲੋਂ ਉਸ ਦੀ ਬੇਗੁਨਾਹੀ ਦਾ ਹਮੇਸ਼ਾ ਹੀ ਦਾਅਵਾ ਕੀਤਾ ਜਾਂਦਾ ਰਿਹਾ ਹੈ। ਹੁਣ, ਮੋਗਾ ਵਿਸ਼ੇਸ਼ ਅਦਾਲਤ ਦੇ ਫੈਸਲੇ ਨੇ ਜੱਗੀ ਜੌਹਲ ਦੀ ਰਿਹਾਈ ਵੱਲ ਇੱਕ ਵੱਡਾ ਕਦਮ ਵਧਾਇਆ ਹੈ।