ਹਿਮਾਚਲ ਦੇ ਕੁੱਲੂ ਸ਼ਹਿਰ ‘ਚ ਸੰਤਾ ਦੀ ਤਸਵੀਰ ਅਤੇ ਨਿਸ਼ਾਨ ਸਾਹਿਬ ਦਾ ਅਪਮਾਨ ਕਰਨ ਵਾਲੇ ਘਟੀਆ ਅਨਸਰ ਬਾਜ ਆਉਣ :- ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ।

ਸ਼ੋਸ਼ਲ ਮੀਡੀਆ ਤੇ ਕੁੱਲੂ ਤੋਂ ਇਕ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਹਿਮਾਚਲ ਪੁਲਿਸ ਦੇ ਕੁਝ ਅਧਿਕਾਰੀ ਨਿਸ਼ਾਨ ਸਾਹਿਬ ਤੇ ਲੱਗੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰ ਰਹੇ ਹਨ ਅਤੇ ਉਸ ਤਸਵੀਰ ਦਾ ਅਤੇ ਨਿਸ਼ਾਨ ਸਾਹਿਬ ਦਾ ਨਿਰਾਦਰ ਕਰ ਰਹੇ ਹਨ । ਅਸੀ ਇਹਨਾਂ ਅਨਸਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਤ ਬਾਬਾ ਜਰਨੈਲ਼ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਜਥੇਬੰਦੀ ਦੇ 14 ਵੇਂ ਮੁਖੀ ਸਨ ਅਤੇ ਸੰਤਾਂ ਦੀ ਤਸਵੀਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ਸ਼ੋਭਿਤ ਹੈ ਅਤੇ ਏਥੇ ਹੀ ਮਹਾਂਪੁਰਸ਼ਾਂ ਦੀ ਯਾਦ ‘ਚ ਗੁਰਦੁਆਰਾ ਸ਼ਹੀਦੀ ਯਾਦਗਰ ਸਾਹਿਬ ਸ਼ੁਭਾਇਮਾਨ ਹੈ , ਸੰਤਾਂ ਦੀਆਂ ਤਸਵੀਰਾਂ ਉਤਾਰਕੇ ਤੁਸੀ ਅਣਜਾਣਪੁਣੇ ‘ਚ ਮਹਾਂਪੁਰਸ਼ਾਂ ਦੀ ਤਸਵੀਰ ਨਾਲ ਨਫਰਤ ਕਰਨੀ ਬੰਦ ਕਰੋ । ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦਾ ਸਾਰੀ ਸਿੱਖ ਕੌਮ ਪੂਰਨ ਤੌਰ ਤੇ ਪੂਰਨ ਸਤਿਕਾਰ ਕਰਦੀ ਹੈ ਅਤੇ ਤੁਸੀ ਲੋਕ ਮਹਾਂਪੁਰਸ਼ਾ ਦੀਆਂ ਤਸਵੀਰਾਂ ਪਾੜਕੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਓ ,ਅਸੀ ਦਮਦਮੀ ਟਕਸਾਲ ਵੱਲੋਂ ਤੁਹਾਨੂੰ ਚਿਤਾਵਨੀ ਦਿੰਦੇ ਹਾਂ ਇਹ ਘਟੀਆ ਕੰਮ ਬੰਦ ਕਰੋ ਨਹੀ ਤੇ ਆਉਣ ਵਾਲੇ ਸਮੇਂ ‘ਚ ਇਸ ਦੇ ਗੰਭੀਰ ਨਤੀਜੇ ਵੀ ਨਿਕਲ ਸਕਦੇ ਹਨ |